ਅਮਲੋਹ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਅਮਲੋਹ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਨਜ਼ਦੀਕੀ ਰਹੇ ਸ਼ਰਨ ਭੱਟੀ ਨੇ ਜਾਨ ਦੇ ਦਿੱਤੀ। ਸ਼ਰਨ ਭੱਟੀ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਵਿਚ ਕੰਮ ਕਰ ਰਹੇ ਸਨ।

ਉਨ੍ਹਾਂ ਨੇ ਖੌਫਨਾਕ ਕਦਮ ਚੁੱਕਣ ਦਾ ਕਾਰਨ ਆਪਣੇ ਕਾਰੋਬਾਰੀ ਸਾਥੀ ਅਤੇ ਕੁਝ ਦੋਸਤਾਂ ਨੂੰ ਦੱਸਿਆ ਹੈ ਅਤੇ ਇਸ ਦੀ ਕਾਰਵਾਈ ਵੀ ਮੰਡੀ ਗੋਬਿੰਦਗੜ੍ਹ ਥਾਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਰਨ ਭੱਟੀ ਦੇ ਪਰਿਵਾਰ ਨੂੰ ਸੂਚਿਤ ਕਰਕੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਜਾਨ ਦੇਣ ਤੋਂ ਪਹਿਲਾਂ ਸ਼ਰਨ ਭੱਟੀ ਨੇ ਇੰਟਰਨੈੱਟ ‘ਤੇ ਪੋਸਟ ਪਾ ਕੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਇੱਕ ਨਿੱਜੀ ਯੂਨੀਵਰਸਿਟੀ ਦੇ ਸਕਿਓਰਿਟੀ ਸਟਾਫ਼ ਤੋਂ ਇਲਾਵਾ ਉਸ ਦੇ ਕਾਰੋਬਾਰ ਨਾਲ ਜੁੜੇ ਸਾਥੀ ਉਸ ਨੂੰ ਪਿਛਲੇ 1 ਮਹੀਨੇ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੇ ਸਨ। ਉਸ ਨਾਲ ਧੋਖਾ ਹੋਇਆ ਹੈ, ਜਿਸ ਕਾਰਨ ਉਹ ਜਾਨ ਦੇ ਰਿਹਾ ਹੈ।