ਲੁਧਿਆਣਾ | ਅੱਜ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਗਏ। ਲੁਧਿਆਣਾ ਦੇ ਘੋੜਾ ਕਾਲੋਨੀ ‘ਚ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਲੁਧਿਆਣਾ ਪੁਲੀਸ ਕਮਿਸ਼ਨਰ ਨੇ ਨਸ਼ੇ ਖ਼ਿਲਾਫ਼ ਛਾਪੇਮਾਰੀ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਘਰਾਂ ‘ਚ ਸਰਚ ਅਭਿਆਨ ਚਲਾਇਆ, ਜੋ ਲੋਕ ਨਸ਼ਾ ਸਮਗਲਿੰਗ ਦੇ ਨਾਲ ਸਬੰਧ ਰਖਦੇ ਹਨ ਜਾਂ ਇਸ ਤਰ੍ਹਾਂ ਦੇ ਮਾਮਲਿਆਂ ‘ਚ ਨਾਮਜ਼ਦ ਹਨ। ਇਸ ਮੌਕੇ ਡੀਜੀਪੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਡਰੱਗ ਸਮੱਗਲਰਾਂ ਖਿਲਾਫ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ ਕ੍ਰਾਈਮ ਡਾਟਾ ਤਿਆਰ ਕਰ ਕੇ ਜਿਹੜੇ ਕ੍ਰਾਈਮ ਨਾਲ ਪ੍ਰਭਾਵਿਤ ਇਲਾਕੇ ਹਨ, ਉਨ੍ਹਾਂ ‘ਚ ਇਹ ਸਰਚ ਮੁਹਿੰਮ ਚਲਾਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਲਾਇਸੈਂਸੀ ਹਥਿਆਰ ਰੱਖੇ ਹਨ, ਉਨ੍ਹਾਂ ਦੇ ਲਾਇਸੈਂਸਾਂ ਦੀ ਦੋਬਾਰਾ ਵੈਰੀਫੀਕੇਸ਼ਨ ਹੋਵੇਗੀ। ਜਿੰਨੇ ਵੀ ਸੂਬੇ ‘ਚ ਲਾਇਸੈਂਸ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਅਗਲੇ 3 ਮਹੀਨਿਆਂ ਤਕ ਕੋਈ ਵੀ ਨਵੇਂ ਲਾਇਸੈਂਸ ਜਾਰੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲਾਇਸੈਂਸ ਜਾਰੀ ਹੋਏ ਹਨ, ਉਨ੍ਹਾਂ ਦੀਆਂ ਵੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਹ ਵੀ ਜ਼ਾਅਲੀ ਐਡਰੈੱਸ ‘ਤੇ ਬਣੇ ਹੋਏ ਹਨ। ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਂਸਲ ਕਰਾਂਗੇ।
ਲੁਧਿਆਣਾ ‘ਚ ਡੀਜੀਪੀ ਪੰਜਾਬ ਨੇ ਨਸ਼ਿਆਂ ਖਿਲਾਫ ਮਾਰਿਆ ਛਾਪਾ, ਘਰਾਂ ‘ਚ ਵੜ ਖੰਗਾਲਿਆ ਸਮਾਨ
- ਮਕੈਨਿਕ ਕੋਲ ਰਿਪੇਅਰ ਲਈ ਆਈ ਕਾਰ ਨੂੰ ਅਚਾਨਕ ਲੱਗੀ ਅੱਗ, ਸੜ ਕੇ ਹੋਈ ਸੁਆਹ
ਫਾਜ਼ਿਲਕਾ, 19 ਦਸੰਬਰ | ਅਬੋਹਰ ਵਿਚ ਅੱਜ ਇੱਕ ਕਾਰ ਨੂੰ ਅੱਗ ਲੱਗ ਗਈ। ਕੁਝ ਹੀ…
- ਬ੍ਰੇਕਿੰਗ : ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਨੈਸ਼ਨਲ ਡੈਸਕ, 18 ਨਵੰਬਰ | ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।…
- ਖਨੌਰੀ ਬਾਰਡਰ ‘ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ
ਪਟਿਆਲਾ, 18 ਦਸੰਬਰ | ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ 13…
- ਬ੍ਰੇਕਿੰਗ : ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੋਟਲੀ ਦੇ ਭਾਂਜੇ ਦਾ ਕੁੱਟ-ਕੁੱਟ ਕੇ ਕਤਲ
ਜਲੰਧਰ, 18 ਦਸੰਬਰ | ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਭਾਂਜੇ ਦੀ ਕੁੱਟ-ਕੁੱਟ…
- ਜੋਰਜੀਆ ‘ਚ ਹੋਏ ਹਾਦਸੇ ‘ਚ ਮੋਗਾ ਦੇ 24 ਸਾਲ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਗਿਆ ਸੀ ਬਾਹਰ
ਮੋਗਾ, 17 ਦਸੰਬਰ | ਜੋਰਜੀਆ ਦੇ ਗੁਡੌਰੀ ਵਿਚ ਇੱਕ ਰੈਸਟੋਰੈਂਟ ਵਿਚ 11 ਭਾਰਤੀਆਂ ਸਮੇਤ 12…
- ਪੰਜਾਬ ‘ਚ ਇਕ ਹੋਰ ਧਮਾਕਾ : ਅੰਮ੍ਰਿਤਸਰ ‘ਚ ਸਵੇਰੇ 3.15 ਵਜੇ ਇਸਲਾਮਾਬਾਦ ਥਾਣੇ ਦੇ ਬਾਹਰ ਧਮਾਕਾ, ਪੁਲਿਸ ਨੇ ਗੇਟ ਕੀਤੇ ਬੰਦ
ਅੰਮ੍ਰਿਤਸਰ, 17 ਦਸੰਬਰ | ਇਸਲਾਮਾਬਾਦ ਥਾਣੇ ਦੇ ਬਾਹਰ ਮੰਗਲਵਾਰ ਤੜਕੇ 3:15 ਵਜੇ ਜ਼ਬਰਦਸਤ ਧਮਾਕਾ ਹੋਇਆ।…
- ਸਾਬਕਾ ਮੰਤਰੀ ਚੂੰਨੀ ਲਾਲ ਭਗਤ ਸਮੇਤ 13 ਆਗੂਆਂ ‘ਤੇ ਭਾਜਪਾ ਦੀ ਕਾਰਵਾਈ, ਪਾਰਟੀ ‘ਚੋਂ ਕੱਢੇ
ਜਲੰਧਰ, 16 ਦਸੰਬਰ | ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਗਰਮ ਹੈ।…
- ਚਿੰਤਾਜਨਕ ! ਪੰਜਾਬ ‘ਚ ਵਧ ਰਹੇ ਕੈਂਸਰ ਦੇ ਮਰੀਜ਼, 2025 ਤੱਕ ਇੰਨੇ ਮਾਮਲੇ ਵਧਣ ਦਾ ਖਤਰਾ
ਚੰਡੀਗੜ੍ਹ, 16 ਦਸੰਬਰ | ਸਿਹਤ ਵਿਭਾਗ ਅਨੁਸਾਰ ਪੰਜਾਬ ਵਿਚ 2025 ਤੱਕ ਕੈਂਸਰ ਦੇ ਮਾਮਲੇ 43,196…
- ਲੁਧਿਆਣਾ : ਸਕੂਲ ‘ਚ ਵਿਦਿਆਰਥਣ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ
ਲੁਧਿਆਣਾ, 16 ਦਸੰਬਰ | ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ…
- ਵੱਡੀ ਖਬਰ : ਬਦਲਿਆ ਜਾਵੇਗਾ SGPC ਦਾ ਪ੍ਰਧਾਨ ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਮਿਲੇਗੀ ਜ਼ਿੰਮੇਵਾਰੀ
ਅੰਮ੍ਰਿਤਸਰ, 16 ਦਸੰਬਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ…