ਲੁਧਿਆਣਾ | ਪੰਜਾਬ ਦੇ ਕਈ ਜ਼ਿਲਿਆਂ ਚ ਸ਼ੁਕਰਵਾਰ ਤੋਂ ਕੜਾਕੇ ਠੰਡ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਰ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਲੁਧਿਆਣਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਰੋਪੜ, ਅੰਮ੍ਰਿਤਸਰ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਅਤੇ ਮੁਹਾਲੀ ਚ ਧੁੰਦ ਦਾ ਅਸਰ ਜ਼ਿਆਦਾ ਰਹਿਣ ਦੀ ਸੰਭਵਾਨਾ ਹੈ। ਵਿਜ਼ੀਬਿਲਟੀ ਕਾਫੀ ਘੱਟ ਰਹੇਗੀ। ਰਾਤ ਦੇ ਤਾਪਮਾਨ ਚ 2 ਤੋਂ 3 ਡਿਗਰੀ ਗਿਰਾਵਟ ਆ ਸਕਦੀ ਹੈ।
ਦਸੰਬਰ ਦਾ ਅੱਧਾ ਮਹੀਨਾ ਲੰਘਣ ਵਾਲਾ ਹੈ। ਇਸ ਦਿਨ ਕੜਾਕੇ ਦੀ ਠੰਢ ਤੋਂ ਵੱਡੀ ਰਾਹਤ ਮਿਲੀ ਹੈ। ਪਰ ਆਉਣ ਵਾਲੇ ਚਾਰ ਦਿਨ ਸਵੇਰ-ਸ਼ਾਮ ਅਤੇ ਰਾਤ ਨੂੰ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ ਚਾਰ ਦਿਨਾਂ ਤੱਕ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਇਸ ਤੋਂ ਬਾਅਦ 13 ਅਤੇ 14 ਦਸੰਬਰ ਨੂੰ ਮੌਸਮ ਸਾਫ ਹੋ ਜਾਵੇਗਾ। ਇਸ ਦੌਰਾਨ ਅੰਸ਼ਿਕ ਬੱਦਲ ਵੀ ਰਹਿਣਗੇ।
ਵੀਰਵਾਰ ਨੂੰ ਦਿਨ ਦੌਰਾਨ ਵੱਧ ਤੋਂ ਵੱਧ ਪਾਰਾ 24 ਡਿਗਰੀ ਦਰਜ ਕੀਤਾ ਗਿਆ ਹੈ। ਜਦਕਿ ਘੱਟੋ-ਘੱਟ ਪਾਰਾ 7 ਡਿਗਰੀ ‘ਤੇ ਆਇਆ। ਇਸ ਦੇ ਨਾਲ ਹੀ ਸਵੇਰ ਵੇਲੇ ਹਵਾ ਵਿੱਚ ਨਮੀ ਦੀ ਮਾਤਰਾ ਹੁਣ 95 ਫੀਸਦੀ ਰਿਕਾਰਡ ਹੋਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਧੁੰਦ ਦੇ ਬੱਦਲ ਸਤ੍ਹਾ ‘ਤੇ ਨਜ਼ਰ ਆਉਣ ਲੱਗ ਪਏ ਹਨ। ਇਸ ਦੌਰਾਨ ਹੌਲੀ-ਹੌਲੀ ਘੱਟੋ-ਘੱਟ ਤਾਪਮਾਨ 6 ਡਿਗਰੀ ਤੱਕ ਦਰਜ ਕੀਤਾ ਜਾਵੇਗਾ, ਪਰ ਦਿਨ ਦੇ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਮੌਸਮ ਖੁਸ਼ਕ ਚੱਲ ਰਿਹਾ ਹੈ, ਜਦਕਿ ਦਿਨ ਦਾ ਪਾਰਾ ਮੀਂਹ ਪੈਣ ਤੋਂ ਬਾਅਦ ਹੀ ਡਿੱਗੇਗਾ।