ਨਵੀਂ ਦਿੱਲੀ, 11 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉੱਤਰ ਪੂਰਬੀ ਦਿੱਲੀ ਦੇ ਥਾਣਾ ਵੈਲਕਮ ਖੇਤਰ ਵਿਚ ਸਲਫਰ ਪੋਟਾਸ਼ ਦੀ ਵਰਤੋਂ ਕਰਦੇ ਹੋਏ ਦਰਦਨਾਕ ਹਾਦਸਾ ਵਾਪਰ ਗਿਆ। ਪੋਟਾਸ਼ ਪਾ ਰਹੇ ਨੌਜਵਾਨ ਦੀ ਧਮਾਕੇ ਕਾਰਨ ਮੌਤ ਹੋ ਗਈ। ਮ੍ਰਿਤਕ ਐਮਸੀਡੀ ਵਿਚ ਮੁਲਾਜ਼ਮ ਸੀ।
ਦੱਸਿਆ ਜਾ ਰਿਹਾ ਹੈ ਕਿ 21 ਸਾਲ ਦਾ ਹਿਮਾਂਸ਼ੂ ਆਪਣੇ ਘਰ ਦੀ ਦੂਜੀ ਮੰਜ਼ਿਲ ‘ਤੇ ਕਿਸੇ ਚੀਜ਼ ਰਾਹੀਂ ਸਲਫਰ ਅਤੇ ਪੋਟਾਸ਼ ਨਾਮਕ ਪਦਾਰਥ ਨੂੰ ਕੁਚਲ ਰਿਹਾ ਸੀ। ਫਿਰ ਅਚਾਨਕ ਸਲਫਰ ਪੋਟਾਸ਼ ‘ਚ ਜ਼ਬਰਦਸਤ ਧਮਾਕਾ ਹੋਇਆ, ਜਿਸ ‘ਚ ਹਿਮਾਂਸ਼ੂ ਬੁਰੀ ਤਰ੍ਹਾਂ ਝੁਲਸ ਗਿਆ। ਜਲਦਬਾਜ਼ੀ ‘ਚ ਹਿਮਾਂਸ਼ੂ ਨੂੰ ਉਸ ਦੇ ਛੋਟੇ ਭਰਾ ਨੇ ਗੁਆਂਢੀਆਂ ਦੀ ਮਦਦ ਨਾਲ ਝੁਲਸੀ ਹਾਲਤ ‘ਚ ਹਸਪਤਾਲ ਪਹੁੰਚਾਇਆ। ਜਿਥੇ ਇਲਾਜ ਦੌਰਾਨ ਹਿਮਾਂਸ਼ੂ ਦੀ ਮੌਤ ਹੋ ਗਈ।
ਦੱਸ ਦਈਏ ਕਿ ਹਿਮਾਂਸ਼ੂ ਨੇ 6 ਮਹੀਨੇ ਪਹਿਲਾਂ ਹੀ ਆਪਣੇ ਪਿਤਾ ਦੀ ਜਗ੍ਹਾ MCD ਜੁਆਇਨ ਕੀਤਾ ਸੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਿਮਾਂਸ਼ੂ ਦੇ ਪਿਤਾ ਦੀ ਕਰੀਬ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੇ ਪਿਤਾ ਦੀ ਥਾਂ ‘ਤੇ ਹਿਮਾਂਸ਼ੂ ਨੂੰ ਐਮ.ਸੀ.ਡੀ. ਵਿਚ ਨੌਕਰੀ ਲਈ ਨਿਯੁਕਤ ਕੀਤਾ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ।