ਮੁੰਬਈ | ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਉਸ ਦੇ ਪਤੀ ਰਣਵੀਰ ਸਿੰਘ ਨੂੰ ਇਕ ਦਿਨ ਪਹਿਲਾਂ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਦੋਂ ਤੋਂ ਹੀ ਦੀਪਿਕਾ ਦੇ ਪ੍ਰੈਗਨੈਂਟ ਹੋਣ ਦੀਆਂ ਅਫਵਾਹਾਂ ਇੰਟਰਨੈੱਟ ‘ਤੇ ਚੱਲ ਰਹੀਆਂ ਹਨ ਅਤੇ ਉਸ ਦੇ ਫੈਨਸ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਿਤ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਹਸਪਤਾਲ ਜਾਣ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਹਸਪਤਾਲ ਦੇ ਬਾਹਰ ਰਣਵੀਰ ਸਿੰਘ ਚਿੱਟੇ ਰੰਗ ਦੀ ਟੀ-ਸ਼ਰਟ, ਕਾਲੇ ਸਨਗਲਾਸ ਅਤੇ ਕਾਲੇ-ਪੀਲੇ ਰੰਗ ਦੀ ਪ੍ਰਿੰਟਿਡ ਟੋਪੀ ਵਿੱਚ ਪਹਿਲਾਂ ਵਾਂਗ ਕੂਲ ਲੱਗ ਰਹੇ ਸਨ, ਜਦਕਿ ਦੀਪਿਕਾ ਬਲੈਕ ਟੌਪ ਅਤੇ ਸ਼ੇਡਸ ਵਿੱਚ ਖੂਬਸੂਰਤ ਲੱਗ ਰਹੀ ਸੀ।
ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਪਾਦੁਕੋਣ ਪ੍ਰੈਗਨੈਂਟ ਹੈ ਅਤੇ ਇਸੇ ਦੇ ਕੰਸਲਟੇਸ਼ਨ ਲਈ ਹਸਪਤਾਲ ਗਈ ਸੀ। ਇਕ ਪ੍ਰਸ਼ੰਸਕ ਨੇ ਲਿਖਿਆ, “ਮੈਨੂੰ ਲੱਗਦਾ ਹੈ ਕਿ ਦੀਪਿਕਾ ਗਰਭਵਤੀ ਹੈ।” ਇੱਕ ਪ੍ਰਸ਼ੰਸਕ ਨੇ ਲਿਖਿਆ, “ਖੁਸ਼ਖਬਰੀ ਜਲਦੀ ਆ ਰਹੀ ਹੈ।”
ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, “ਇੱਕ ਛੋਟਾ ਮਹਿਮਾਨ ਆ ਰਿਹਾ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ, “ਦੀਪਿਕਾ ਪਾਦੁਕੋਣ ਗਰਭਵਤੀ ਹੈ ਅਤੇ ਉਹ ਨਿਯਮਤ ਰੁਟੀਨ ਚੈੱਕਅਪ ਲਈ ਹਸਪਤਾਲ ਆਈ ਸੀ।”
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਪਾਦੁਕੋਣ ਦੇ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਆਈਆਂ ਹੋਣ। ਕੁਝ ਅਜਿਹਾ ਹੀ ਸਾਲ 2019 ਵਿੱਚ ਵੀ ਹੋਇਆ ਸੀ। ਜਿਵੇਂ ਹੀ ਦੀਪਿਕਾ ਪਾਦੁਕੋਣ ਦੀ ਮੇਟ ਗਾਲਾ 2019 ਪਾਰਟੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ, ਉਸ ਦੇ ਪ੍ਰੈਗਨੈਂਟ ਹੋਣ ਬਾਰੇ ਕਿਆਸ ਲਗਾਏ ਜਾ ਰਹੇ ਸਨ।