ਮੋਗਾ : ਮੋਗਾ ਦੇ ਪਿੰਡ ਹਿੰਮਤਪੁਰਾ ਵਿਚ ਚਿੱਟੇ ਦੀ ਓਵਰਡੋਜ਼ ਨਾਲ ਮਾਪਿਆਂ ਦੇ ਨੌਜਵਾਨ ਪੁੱਤਰ ਮੌਤ ਹੋਣ ਦਾ ਪਤਾ ਲੱਗਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਮੱਟੀ 25 ਸਾਲਾ ਨੌਜਵਾਨ ਨੇ ਆਪਣੇ ਖੇਤ ਵਿਚ ਨਸ਼ੇ ਦਾ ਟੀਕਾ ਲਗਾਇਆ ਜਿਸ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਨੌਜਵਾਨ ਕੋਲੋਂ ਮਿਲੀ ਸਰਿੰਜ ਤੇ ਡ੍ਰੇਨ ਦੇ ਕੰਡੇ ਪਈ ਮਿਲੀ ਲਾਸ਼ ਹਰ ਇਕ ਦੇ ਅੱਖਾਂ ਵਿਚ ਅਥਰੂ ਲੈ ਆਈ। ਪਤਾ ਲੱਗਾ ਹੈ ਕਿ ਹਰਦੀਪ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ।