ਜਲੰਧਰ, 23 ਅਪ੍ਰੈਲ | ਸ਼ਹਿਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਪਿੰਡ ਲਖਨਪਾਲ ਵਿੱਚ ਅੱਜ ਪੁਲਿਸ ਕਮਿਸ਼ਨਰ ਧਨਪਰੀਤ ਕੌਰ ਆਪਣੀ ਟੀਮ ਸਮੇਤ ਅਚਾਨਕ ਪਹੁੰਚ ਗਏ। ਉਨ੍ਹਾਂ ਨਾਲ ਡੀ.ਸੀ.ਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਸਮੇਤ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ। ਪਿੰਡ ਲਖਨਪਾਲ ਜਮਸ਼ੇਰ ਨੇੜੇ ਜੰਡਿਆਲਾ ਦੇ ਕੋਲ ਸਥਿਤ ਹੈ ਅਤੇ ਇਹ ਨਸ਼ੇ ਦਾ ਮੁੱਖ ਹਾਟਸਪਾਟ ਮੰਨਿਆ ਜਾਂਦਾ ਹੈ। ਜਿਵੇਂ ਹੀ ਸੀ.ਪੀ ਧਨਪਰੀਤ ਕੌਰ ਉੱਥੇ ਪਹੁੰਚੀਆਂ ਤਾਂ ਪਿੰਡ ਦੇ ਲੋਕ ਵੀ ਥਾਂ ’ਤੇ ਇਕੱਠੇ ਹੋ ਗਏ।

ਲੋਕਾਂ ਨੇ ਪਿੰਡ ਵਿੱਚ ਚੱਲ ਰਹੀ ਨਸ਼ਾ ਤਸਕਰੀ ਦੀ ਗਤੀਵਿਧੀ ਬਾਰੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਲੋਕਾਂ ਨੇ ਇਹ ਵੀ ਕਿਹਾ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ, ਤਦ ਤੋਂ ਪਿੰਡ ਵਿੱਚ ਨਸ਼ਾ ਵਿਕਣਾ ਬੰਦ ਹੋ ਗਿਆ ਹੈ।

ਲੋਕਾਂ ਨੇ ਇਹ ਵੀ ਕਿਹਾ ਕਿ ਜੇ ਭਵਿੱਖ ਵਿੱਚ ਕੋਈ ਤਸਕਰ ਪਿੰਡ ਵਿੱਚ ਨਸ਼ਾ ਵੇਚਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਪੀ ਧਨਪਰੀਤ ਕੌਰ ਦਾ ਪਿੰਡ ਆਉਣ ’ਤੇ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਹ ਪਹਿਲੀ ਕਮਿਸ਼ਨਰ ਹਨ ਜੋ ਉਨ੍ਹਾਂ ਦੇ ਪਿੰਡ ਪਹੁੰਚੀਆਂ ਹਨ।