ਜਲੰਧਰ . ਸਿਵਲ ਹਸਪਤਾਲ ਲੋਹੀਆਂ ਦੇ ਲੈਬ ਟੈਕਨੀਸ਼ੀਅਨ ਅਤੇ ਡਾਕਟਰੀ ਟੀਮ ਵੱਲੋਂ ‘ਕੋਰੋਨਾ’ ਦੀ ਪੁਸ਼ਟੀ ਲਈ ਕੀਤੇ ਜਾਂਦੇ ਟੈਸਟ ਦੀ ਸਿਖਲਾਈ ਤੋਂ ਬਾਅਦ ਹੁਣ ਲੋਹੀਆਂ ‘ਚ ਵੀ ਕੋਰੋਨਾ ਦਾ ਟੈਸਟ ਕੀਤਾ ਜਾਵੇਗਾ, ਜਿਸ ਦੀ ਆਰੰਭਤਾ ਅੱਜ ਤੋਂ ਹੋ ਗਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਹਸਪਤਾਲ ਲੋਹੀਆਂ ਦੇ ਐੱਸ.ਐੱਮ.ਓ. ਡਾ. ਦਵਿੰਦਰ ਕੁਮਾਰ ਸਮਰਾ ਨੇ ਕੋਰੋਨਾ ਟੈਸਟ ਦੀ ਸ਼ੁਰੂਆਤ ਮੌਕੇ ਕੀਤਾ।
ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਤਰੁਨ ਸਭਰਵਾਲ, ਲੈਬ ਟੈਕਨੀਸ਼ੀਅਨ ਰਵਿੰਦਰ ਸਿੱਧੂ, ਡਾ. ਪਵਨਦੀਪ ਕੌਰ ਸੀ.ਐੱਸ.ਓ ਅਤੇ ਸਟਾਫ਼ ਨਰਸ ਮੋਨਿਕਾ ਦੁਆ ਦੇ ਆਧਾਰਿਤ ਟੀਮ ਨੇ ਬਕਾਇਦਾ ਸਿਖਲਾਈ ਲੈ ਕੇ ਅੱਜ ਤੋਂ ਲੋਹੀਆਂ ਵਿਖੇ ‘ਕੋਰੋਨਾ ਦੇ ਸੈਂਪਲ’ ਲੈਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿੱਚ ਸਭ ਤੋਂ ਪਹਿਲੇ ਟੈਸਟ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦੇ ਅਤੇ ਥਾਣਾ ਲੋਹੀਆਂ ਦੇ ਪੁਲਿਸ ਮੁਲਾਜ਼ਮਾਂ ਦੇ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਮੂਹਰੇ ਹੋ ਕੇ ਕੰਮ ਕਰਨ ਵਾਲੇ ਨਗਰ ਪੰਚਾਇਤ ਕਰਮਚਾਰੀਆਂ, ਸਫ਼ਾਈ ਸੇਵਕਾਂ, ਪੱਤਰਕਾਰਾਂ, ਸਥਾਨਕ ਆਗੂਆਂ ਸਮੇਤ ਹਰ ਨਾਗਰਿਕ ਦੇ ਟੈਸਟ ਵਾਰੀ ਸਿਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ 30 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਅਤੇ ਰੋਜ਼ਾਨਾ 30 ਤੋਂ 35 ਵਿਅਕਤੀਆਂ ਦੇ ਹੀ ਟੈਸਟ ਕੀਤੇ ਜਾਇਆ ਕਰਨਗੇ, ਸੋ ਲੋਕ ਪਹਿਲਾਂ ਸੰਪਰਕ ਕਰ ਕੇ ਹੀ ਟੈਸਟ ਵਾਸਤੇ ਹਸਪਤਾਲ ਆਉਣ।