ਪਠਲਾਵਾ ਦੇ ਸੰਤ ਗੁਰਬਚਨ ਸਿੰਘ ਨੂੰ ਵੀ ਹੋਇਆ ਕੋਰੋਨਾ, ਰਾਗੀ ਦੀ ਮੌਤ ਤੋਂ ਬਾਅਦ ਕੁੜਮਾਂ ਦਾ ਪਿੰਡ ਸੁੱਜੋ ਵੀ ਸੀਲ

ਨਵਾਂਸ਼ਹਿਰ/ਜਲੰਧਰ . ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਕੇ ਜਾਨ ਗੁਆਉਣ ਵਾਲੇ ਨਵਾਂਸ਼ਹਿਰ ਦੇ ਰਾਗੀ ਬਲਦੇਵ ਸਿੰਘ ਦੇ ਕੁੜਮ ਵੀ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਜਰਮਨੀ ਅਤੇ ਇਟਲੀ ਜਾ ਕੇ ਆਏ ਬਲਦੇਵ ਸਿੰਘ ਤੋਂ ਹੁਣ ਤੱਕ 14 ਲੋਕਾਂ ਵਿੱਚ ਕੋਰੋਨਾ ਵਾਇਰਸ ਫੈਲ ਚੁੱਕਿਆ ਹੈ। ਬਲਦੇਵ ਦੇ ਪਰਿਵਾਰ ਦੇ ਛੇ ਮੈਂਬਰਾਂ ਤੋਂ ਇਲਾਵਾ ਉਹਨਾਂ ਦੇ ਕੁੜਮ ਦੇ ਪਰਿਵਾਰ ਦੇ ਵੀ ਸੱਤ ਮੈਂਬਰ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਇਸ ਵਿੱਚ ਦੋ ਸਾਲ ਦਾ ਇਕ ਮਾਸੂਮ ਵੀ ਹੈ।

ਬੰਗਾ ਦੇ ਨੇੜਲੇ ਪਿੰਡ ਪਠਲਾਵਾ ਦੇ ਰਾਗੀ ਬਲਦੇਵ ਸਿੰਘ (69) ਦੀ 18 ਮਾਰਚ ਨੂੰ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਸੀ। ਬਲਦੇਵ ਦੀ ਮੌਤ ਕੋਰੋਨਾ ਨਾਲ ਪੰਜਾਬ ਵਿੱਚ ਹੋਈ ਹੁਣ ਤੱਕ ਦੀ ਪਹਿਲੀ ਮੌਤ ਹੈ। ਬਲਦੇਵ ਤੋਂ ਇਲਾਵਾ ਉਹਨਾਂ ਦੇ ਤਿੰਨ ਮੁੰਡਿਆਂ, ਇੱਕ ਨੂੰਹ ਅਤੇ ਇੱਕ ਪੋਤੀ ਨੂੰ ਕੋਰੋਨਾ ਹੋ ਚੁੱਕਿਆ ਹੈ।

ਸਿਹਤ ਵਿਭਾਗ ਤੋਂ ਮਿਲੀ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਬਲਦੇਵ ਦੀ ਕੁੜੀ ਦੇ ਸਹੁਰੇ ਪਿੰਡ ਸੁੱਜੋ ਵਿੱਚ ਵੀ ਸੱਤ ਲੋਕਾਂ ਨੂੰ ਕੋਰੋਨਾ ਪਾਜੀਟਿਵ ਆ ਚੁੱਕਿਆ ਹੈ।

ਮ੍ਰਿਤਕ ਬਲਦੇਵ ਸਿੰਘ (ਖੱਬੇ), ਵਿਚਾਲੇ ਖੜੇ ਪਿੰਡ ਪਠਲਾਵਾ ਦੇ ਡੇਰੇ ਸੰਤ ਬਾਬਾ ਘਨੱਈਆ ਦੇ ਮੁਖੀ ਬਾਬਾ ਗੁਰਬਚਨ ਸਿੰਘ ਵੀ ਵੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਸੱਜੇ ਪਾਸੇ ਖੜੇ ਦਲਜਿਦੰਰ ਸਿੰਘ ਦੇ ਖੂਨ ਵਿੱਚ ਵੀ ਕੋਰੋਨਾ ਆ ਚੁੱਕਿਆ ਹੈ। ਇਹ ਤਿੰਨੋ ਜਰਮਨੀ ਅਤੇ ਇਟਲੀ ਜਾ ਕੇ ਆਏ ਸਨ।

ਬਲਦੇਵ ਇਟਲੀ ਅਤੇ ਜਰਮਨੀ ਤੋਂ ਸੱਤ ਮਾਰਚ ਨੂੰ ਪਰਤੇ ਸਨ। ਅਗਲੇ ਦਿਨ ਉਹ ਹੋਲਾ ਮੁਹੱਲਾ ਸਮਾਗਮ ਵਿੱਚ ਸ਼ਾਮਿਲ ਹੋਣ ਆਨੰਦਪੁਰ ਸਾਹਿਬ ਗਏ ਅਤੇ ਤਿੰਨ ਦਿਨ ਉੱਥੇ ਹੀ ਰਹੇ। ਬਲਦੇਵ ਦੇ ਕੁੜਮ ਵੀ ਹੋਲਾ ਮੁਹੱਲਾ ਵਿੱਚ ਲੰਗਰ ਲਗਾਉਣ ਨਾਲ ਹੀ ਗਏ ਸਨ। ਕੁੜਮ ਦੇ ਪਿੰਡ ਵੀ ਹੁਣ ਤੱਕ ਸੱਤ ਲੋਕਾ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਪੰਜ ਦੀ ਜਾਂਚ ਚੱਲ ਰਹੀ ਹੈ।

ਬਲਦੇਵ ਸਿੰਘ ਨਾਲ ਜਰਮਨੀ ਤੇ ਇਟਲੀ ਜਾ ਕੇ ਆਏ ਸੰਤ ਗੁਰਬਚਨ ਸਿੰਘ ਅਤੇ ਦਲਜਿੰਦਰ ਸਿੰਘ ਦੇ ਖੂਣ ਵਿੱਚ ਵੀ ਕੋਰੋਨਾ ਵਾਇਰਸ ਮਿਲਿਆ ਹੈ।

ਬਲਦੇਵ ਦੀ ਪੋਤੀ ਹਰਪ੍ਰੀਤ ਕੌਰ ਨੂੰ ਵੀ ਕੋਰੋਨਾ ਹੈ। ਉਹ ਬੰਗਾ ਦੇ ਬੀਐਮਪੀਐਸ ਸਕੂਲ ਵਿੱਚ 12ਵੀਂ ਬੋਰਡ ਦੇ ਪੇਪਰ ਦੇਣ ਨਵਾਂਸ਼ਿਹਰ ਦੇ ਕੇਸੀ ਸਕੂਲ ਗਈ ਸੀ। ਦੋਹਾਂ ਸਕੂਲਾਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉੱਥੇ ਤਾਂ ਇਹ ਵਾਇਰਸ ਨਹੀਂ ਫੈਲਿਆ…

ਜਰਮਨੀ ਅਤੇ ਇਟਲੀ ਵਿੱਚ ਰਾਗੀ ਬਲਦੇਵ ਕਿਸ-ਕਿਸ ਨੂੰ ਮਿਲੇ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ। ਜਾਹਿਰ ਤੌਰ ਤੇ ਉੱਥੇ ਧਾਰਮਿਕ ਪ੍ਰੋਗ੍ਰਾਮਾਂ ਵਿੱਚ ਹੀ ਸ਼ਾਮਿਲ ਹੋਏ ਹੋਣਗੇ। ਉੱਥੇ ਬਲਦੇਵ ਤੋਂ ਕਿੰਨੇ ਲੋਕਾਂ ਨੂੰ ਵਾਇਰਸ ਫੈਲਿਆ ਇਸ ਦਾ ਪਤਾ ਲੱਗਣਾ ਅਜੇ ਬਾਕੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।