ਝਾਰਖੰਡ | 5 ਸਾਲ ਪਹਿਲਾਂ ਇੱਕ ਹਾਦਸੇ ਵਿੱਚ ਆਪਣੀ ਆਵਾਜ਼ ਗੁਆਉਣ ਵਾਲੇ ਅਤੇ ਪਿਛਲੇ ਇੱਕ ਸਾਲ ਤੋਂ ਪੂਰੀ ਤਰ੍ਹਾਂ ਮੰਜੇ ‘ਤੇ ਪਏ ਵਿਅਕਤੀ ਨੇ ਜਦੋਂ ਕੋਰੋਨਾ ਟੀਕਾ ਲਗਵਾਇਆ ਤਾਂ ਉਸ ਦੇ ਸਰੀਰ ਵਿੱਚ ਜਾਨ ਆ ਗਈ।

ਟੀਕਾ ਲਗਾਉਂਦੇ ਹੀ ਵਿਅਕਤੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਰੀਰ ‘ਚ ਪੂਰੀ ਤਰ੍ਹਾਂ ਤਕੜਾ ਹੋ ਗਿਆ।

ਇਹ ਮਾਮਲਾ ਝਾਰਖੰਡ ਨਾਲ ਸਬੰਧਤ ਹੈ, ਜਿੱਥੇ ਇਸ ਘਟਨਾ ਤੋਂ ਬਾਅਦ ਡਾਕਟਰ ਵੀ ਹੈਰਾਨ ਹਨ।

ਜਾਣਕਾਰੀ ਅਨੁਸਾਰ ਬੋਕਾਰੋ ਜ਼ਿਲ੍ਹੇ ਦੇ ਪੇਟਰਵਾਰ ਬਲਾਕ ਦੇ ਉਤਾਸਾਰਾ ਪੰਚਾਇਤ ਅਧੀਨ ਸਲਗਾੜੀਹ ਪਿੰਡ ਦੇ 55 ਸਾਲਾ ਦੁਲਾਰਚੰਦ ਮੁੰਡਾ ਇੱਕ ਹਾਦਸੇ ਤੋਂ ਬਾਅਦ 5 ਸਾਲਾਂ ਤੋਂ ਜ਼ਿੰਦਗੀ-ਮੌਤ ਦੀ ਜੰਗ ਲੜ ਰਿਹਾ ਸੀ।

ਦੁਲਾਰਚੰਦ ਮੁੰਡਾ ਪੰਜ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਲਾਜ ਤੋਂ ਬਾਅਦ ਦੁਲਾਰਚੰਦ ਤਾਂ ਠੀਕ ਹੋ ਗਿਆ ਪਰ ਉਸ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਪਰਿਵਾਰਕ ਮੈਂਬਰਾਂ ਮੁਤਾਬਕ ਦੁਲਾਰਚੰਦ ਦਾ ਜੀਵਨ ਕੁਝ ਸਾਲਾਂ ਤੋਂ ਮੰਜੇ ‘ਤੇ ਹੀ ਬੀਤ ਰਿਹਾ ਸੀ। ਨਾ ਤਾਂ ਉਸ ਦੇ ਸਰੀਰ ਦੇ ਕਈ ਅੰਗ ਕੰਮ ਕਰ ਰਹੇ ਸਨ ਅਤੇ ਨਾ ਹੀ ਉਹ ਠੀਕ ਤਰ੍ਹਾਂ ਬੋਲ ਪਾ ਰਿਹਾ ਸੀ।

ਜਦੋਂ ਦੁਲਾਰਚੰਦ ਨੂੰ ਕੋਰੋਨਾ ਆਉਣ ਤੋਂ ਬਾਅਦ ਕੋਵਿਸ਼ੀਲਡ ਦੀ ਟੀਕਾ ਲਾਇਆ ਗਿਆ ਤਾਂ ਨਾ ਸਿਰਫ ਉਸਦੀ ਲੜਖੜਾਉਂਦੀ ਆਵਾਜ਼ ਵਿੱਚ ਸੁਧਾਰ ਹੋਇਆ, ਬਲਕਿ ਉਸਦੇ ਸਰੀਰ ਵਿੱਚ ਵੀ ਨਵੀਂ ਜਾਨ ਆ ਗਈ ਅਤੇ ਕਈ ਅੰਗਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।


ਜਦੋਂ ਡਾਕਟਰਾਂ ਨਾਲ ਗੱਲ ਕੀਤੀ ਗਈ ਉਨ੍ਹਾਂ ਦੱਸਿਆ ਕਿ 4 ਜਨਵਰੀ ਨੂੰ ਦੁਲਾਰਚੰਦ ਨੂੰ ਆਂਗਣਵਾੜੀ ਕੇਂਦਰ ਦੀ ਕਰਮਚਾਰੀ ਵੱਲੋਂ ਉਨ੍ਹਾਂ ਦੇ ਘਰ ਟੀਕਾ ਲਾਇਆ ਗਿਆ ਸੀ, ਜਿਸ ਤੋਂ ਇਕ ਦਿਨ ਬਾਅਦ ਭਾਵ 5 ਜਨਵਰੀ ਤੋਂ ਉਸਦੇ ਬੇਜਾਨ ਸਰੀਰ ਵਿੱਚ ਹਰਕਤ ਸ਼ੁਰੂ ਹੋ ਗਈ।