ਜਲੰਧਰ | ਕੇਂਦਰ ਸਰਕਾਰ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਨੇ ਵੀ ਪ੍ਰਾਈਵੇਟ ਹਸਪਾਤਾਂ ਲਈ ਕੋਰੋਨਾ ਵੈਕਸੀਨ ਦੇ ਰੇਟ ਫਿਕਸ ਕਰ ਦਿੱਤੇ ਹਨ।

ਜੇਕਰ ਤੁਸੀਂ ਪ੍ਰਾਈਵੇਟ ਹਸਪਤਾਲ ਜਾ ਕੇ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਉੱਥੇ 3 ਤਰ੍ਹਾਂ ਦੀ ਵੈਕਸੀਨ ਉਪਲਬਧ ਹੋਵੇਗੀ। ਤਿੰਨਾਂ ਦੇ ਰੇਟ ਵੱਖਰੇ-ਵੱਖਰੇ ਹਨ।

ਕੋਵੀਸੀਲਡ ਲਗਵਾਉਣ ਲਈ 780 ਰੁਪਏ, ਕੋਵੈਕਸੀਨ ਲਈ 1410 ਰੁਪਏ ਅਤੇ ਸਪੂਤਨਿਕ ਲਈ 1145 ਰੁਪਏ ਖਰਚਣੇ ਪੈਣਗੇ।

ਵੇਖੋ, ਵੈਕਸੀਨ ਕਿੰਨੇ ਦੀ ਅਤੇ ਕਿੰਨਾ ਲੱਗਾ ਟੈਕਸ

ਫਿਲਹਾਲ ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਈ ਵੈਕਸੀਨ ਨਹੀਂ ਹੈ। ਇਹ ਰੇਟ 21 ਜੂਨ ਤੋਂ ਸ਼ੁਰੂ ਹੋ ਰਹੇ ਵੈਕਸੀਨੇਸ਼ਨ ਡ੍ਰਾਇਵ ਦੇ ਲਈ ਤੈਅ ਕੀਤੇ ਗਏ ਹਨ।

ਸਰਕਾਰੀ ਹਸਪਤਾਲਾਂ ਅਤੇ ਕੈਂਪਾਂ ਵਿੱਚ ਇਹ ਵੈਕਸੀਨ ਮੁਫਤ ਲੱਗੇਗੀ। ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਵੈਕਸੀਨ ਖਰੀਦ ਕੇ ਦੇਵੇਗੀ।

ਜੇਕਰ ਤੁਸੀਂ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ ਤਾਂ 21 ਜੂਨ ਤੋਂ ਬਾਅਦ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਹਸਪਤਾਲਾਂ ਵਿੱਚ ਵੈਕਸੀਨ ਮੌਜੂਦ ਹੋਵੇਗੀ। ਸਰਕਾਰੀ ਵਿੱਚ ਮੁਫਤ ਅਤੇ ਪ੍ਰਾਈਵੇਟ ਵਿੱਚ 3 ਰੇਟਾਂ ਉੱਤੇ ਉਪਲਬੱਧ ਹੋਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।