ਨਵੀਂ ਦਿੱਲੀ | ਮਿਸ ਵਰਲਡ 2021 ਮੁਕਾਬਲੇ ਦਾ ਗ੍ਰੈਂਡ ਫਿਨਾਲੇ ਈਵੈਂਟ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਨਾਸਾ ਵਾਰਾਣਸੀ ਸਮੇਤ 17 ਪ੍ਰਤੀਯੋਗੀ ਕੋਰੋਨਾ ਪਾਜ਼ੇਟਿਵ ਹੋ ਗਈਆਂ ਹਨ। ਸਾਰਿਆਂ ਨੂੰ ਪੋਰਟੋ ਰੀਕੋ ਵਿੱਚ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।
ਦਰਅਸਲ, ਪੋਰਟੋ ਰੀਕੋ ਵਿੱਚ ਇਹ ਸਮਾਗਮ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 4.30 ਵਜੇ ਹੋਣਾ ਸੀ ਪਰ ਕੋਰੋਨਾ ਕਾਰਨ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਆਯੋਜਕਾਂ ਦਾ ਕਹਿਣਾ ਹੈ ਕਿ ਮਿਸ ਵਰਲਡ ਮੁਕਾਬਲਾ ਅਗਲੇ 90 ਦਿਨਾਂ ਦੇ ਅੰਦਰ ਉਸੇ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ। ਸਿਹਤ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਸਾਰੀਆਂ ਸੁੰਦਰੀਆਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦੇਈਏ ਕਿ 23 ਸਾਲਾ ਮਨਾਸਾ ਵਾਰਾਣਸੀ ਮਿਸ ਇੰਡੀਆ ਵਰਲਡ 2020 ਰਹਿ ਚੁੱਕੀ ਹੈ। ਤੇਲੰਗਾਨਾ ਤੋਂ ਮਨਾਸਾ ਪੇਸ਼ੇ ਤੋਂ ਫਾਇਨਾਂਸ਼ੀਅਲੀ ਐਕਸਚੇਂਜ ਇਨਫਾਰਮੇਸ਼ਨ ਐਨਾਲਿਸਟ ਹੈ। ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ‘ਚ ਵੀ ਆਪਣਾ ਡੰਕਾ ਵਜਾਉਣ ਵਾਲੀ ਪ੍ਰਿਅੰਕਾ ਚੋਪੜਾ ਉਸ ਦੀ ਆਈਡਲ ਹੈ।
ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ 7 ਦਿਨ ਆਪਣਿਆਂ ਤੋਂ ਰਹੇਗੀ ਦੂਰ
ਮਿਸ ਯੂਨੀਵਰਸ ਹਰਨਾਜ਼ ਸੰਧੂ ਆਪਣੇ ਵਤਨ ਪਰਤ ਆਈ ਹੈ ਪਰ ਉਸ ਨੂੰ ਵੀ ਕੋਰੋਨਾ ਦੇ ਖਤਰੇ ਕਾਰਨ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਦੇ ਸੈਂਪਲ ਵੀ ਲਏ ਗਏ ਹਨ। 8ਵੇਂ ਦਿਨ ਰਿਪੋਰਟ ਆਉਣ ਤੋਂ ਬਾਅਦ ਹੀ ਉਹ ਕਿਤੇ ਜਾ ਸਕੇਗੀ।
ਉਨ੍ਹਾਂ ਨੂੰ 7 ਦਿਨਾਂ ਲਈ ਸਵੈ-ਨਿਗਰਾਨੀ ਵੀ ਕਰਨੀ ਪਵੇਗੀ। ਫਿਲਹਾਲ ਹਰਨਾਜ਼ ਦਾ ਚੰਡੀਗੜ੍ਹ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ