ਚੰਡੀਗੜ੍ਹ . ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਹੁਣ ਲੋਕਾਂ ਦੀ ਰੱਖਿਆ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣੀ ਸ਼ੁਰੂ ਹੋ ਗਈ ਹੈ। ਇਹਨਾਂ ਵੱਡੇ ਅਫਸਰਾਂ ਨੂੰ ਕੋਰੋਨਾ ਹੋਣ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਰਿਹਾ ਹੈ। ਅੱਜ ਆਏ ਮਾਮਲਿਆਂ ਵਿਚ ਹੁਸ਼ਿਆਰਪੁਰ ਦੇ ਐਸਡੀਐਮ, ਮਿਊਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਲੁਧਿਆਣਾ ਦੇ ਏਡੀਸੀ, ਸੰਗਰੂਰ ਦੇ ਸਿਵਲ ਸਰਜਨ, ਮੋਗਾ ਦੇ ਨੋਡਲ ਅਫ਼ਸਰ, ਜਗਰਾਓ ਦੇ ਏਡੀਸੀ ਤੇ ਜੰਡਿਆਲਾ ਦੇ ਡੀਐਸਪੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਪੰਜਾਬ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6900, ਐਕਟਿਵ ਕੇਸ 1896, ਠੀਕ ਹੋਏ 4748 ਤੇ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 174 ਹੈ।

ਜਲੰਧਰ ਵਿਚ ਕੋਰੋਨਾ ਦੇ ਆਏ 71 ਮਾਮਲੇ ਸਾਹਮਣੇ

ਜਲੰਧਰ ਵਿਚ ਵੀ ਕੋਰੋਨਾ ਵਾਇਰਸ ਕਹਿਰ ਬੜੀ ਤੇਜੀ ਨਾਲ ਵੱਧ ਰਿਹਾ ਹੈ। ਅੱਜ ਜਿਲ੍ਹੇ ਵਿਚ ਕੋਰੋਨਾ ਦੇ 71 ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਕੇਸਾਂ ਵਿਚ ਇਕ ਜੱਜ ਵੀ ਸ਼ਾਮਲ ਵੀ ਹੈ। ਇਹਨਾਂ ਕੇਸਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1005 ਹੋ ਗਈ ਹੈ, ਐਕਟਿਵ ਕੇਸ ਨੇ 367।

ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੇ 18 ਨਵੇਂ ਆਏ ਸਾਹਮਣੇ

ਮੋਗਾ ਜਿਲ੍ਹੇ ਵਿਚ ਕੋਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਮਾਮਲਿਆਂ ਵਿਚ ਇਕ ਨੋਡਲ ਅਫਸਰ ਵੀ ਸ਼ਾਮਲ ਹੈ। ਇਹਨਾਂ ਮਰੀਜਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 46 ਹੋ ਗਈ ਹੈ।