ਜਲੰਧਰ . ਕੋਰੋਨਾ ਨਾਲ ਜਿੱਥੇ ਆਮ ਜਨਤਾ ਜੂਝ ਰਹੀ ਹੈ, ਉੱਥੇ ਹੁਣ ਪੁਲਿਸ ਕਰਮਚਾਰੀ ਵੀ ਇਸਦੀ ਲਪੇਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਥਾਣਾ ਨੰਬਰ 5 ਦੇ ਏਐਸਆਈ ਰਾਜ ਕੁਮਾਰ ਰਾਜੂ ਨੂੰ ਕੋਰੋਨਾ ਹੋ ਗਿਆ ਸੀ ਅੱਜ ਉਹਨਾਂ ਦੇ ਸਾਥੀ ਕਰਮੀ ਏਐਸਆਈ ਸੁਦੇਸ਼ ਕੁਮਾਰ ਦੀ ਰਿਪੋਰਟ ਪਾਜੀਟਿਵ ਆਈ ਹੈ।
ਸਿਹਤ ਵਿਭਾਗ ਦੀ ਟੀਮ ਨੇ ਏਐਸਆਈ ਸੁਦੇਸ਼ ਕੁਮਾਰ ਨੂੰ ਸਿਵਲ ਹਸਪਤਾਲ ਵਿਚ ਭਾਰਤੀ ਕਰਵਾ ਦਿੱਤਾ ਹੈ। ਇਸ ਗੱਲ ਨਾਲ ਥਾਣਾ ਨੰਬਰ ਦੇ ਬਾਕੀ ਪੁਲਿਸ ਕਰਮਚਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਅਸੀਂ ਉਸ ਦੇ ਨਾਲ ਡਿਊਟੀ ਕਰ ਰਹੇ ਸਾਂ ਜਿਸ ਕਰਕੇ ਉਹਨਾਂ ਨੂੰ ਵੀ ਲਾਗ ਲੱਗਣ ਦਾ ਖਤਰਾ ਵੱਧ ਗਿਆ ਹੈ।