ਹੁਸ਼ਿਆਰਪੁਰ । ਗੜਦੀਵਾਲਾ ਦੇ ਬੋਰਵੈੱਲ ‘ਚ ਡਿਗੇ ਬੱਚੇ ਨੂੰ ਕੱਢਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜਾਣਕਾਰੀ ਅਨੁਸਾਰ ਗੜਦੀਵਾਲਾ ਦੇ ਰਹਿਣ ਵਾਲੇ ਪ੍ਰਵਾਸੀ ਬੱਚੇ ਰਿਤਿਕ ਨੂੰ ਬਚਾਉਣ ਲਈ ਆਰਮੀ ਦੀ ਸਹਾਇਤਾ ਲਈ ਜਾ ਰਹੀ ਹੈ। ਬੋਰਵੈੱਲ ਦੇ ਬਿਲਕੁਲ ਨਾਲ ਇਕ ਬੋਰ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸਦੇ ਨਾਲ ਹੀ ਇਲਾਕੇ ਦੇ ਲੋਕ ਵੀ ਬੋਰਵੈੱਲ ‘ਚ ਡਿਗੇ ਬੱਚੇ ਨੂੰ ਬਚਾਉਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜਿਸ ਬੋਰਵੈੱਲ ‘ਚ ਬੱਚਾ ਡਿਗਿਆ ਹੈ, ਉਸਦੇ ਬਿਲਕੁਲ ਨਾਲ ਡੂੰਘਾ ਟੋਇਆ ਪੁੱਟਣ ਲਈ ਤਿੰਨ ਤੋਂ ਚਾਰ ਘੰਟਿਆਂ ਦਾ ਸਮਾਂ ਲੱਗੇਗਾ।
ਫਿਲਹਾਲ ਹਰ ਵਰਗ ਦੇ ਲੋਕ ਬੱਚੇ ਦੀ ਸਲਾਮਤੀ ਲਈ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ।
ਬੱਚੇ ਨੂੰ ਬਚਾਉਣ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ
Related Post