ਚੰਡੀਗੜ੍ਹ | ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ । ਉਹ ਲੋਕਾਂ ਦੀ ਆਵਾਜ਼ ਬਣ ਕੇ ਵਿਰੋਧੀਆਂ ‘ਤੇ ਵਰ੍ਹਦੇ ਹਨ ਤੇ ਕਿਸਾਨਾਂ ਦੇ ਹੱਕ ਦੀ ਵੀ ਆਵਾਜ਼ ਬਣਦੇ ਹਨ। ਜੇਕਰ ਸਿਆਸੀ ਬੰਦਿਆਂ ਦੇ ਅਕਾਊਂਟ ਇੱਦਾਂ ਹੋ ਸਕਦੇ ਤਾਂ ਆਮ ਬੰਦਾ ਕਿੰਨਾ ਸੇਫ ਹੈ। ਖਹਿਰਾ ਨੇ ਕਿਹਾ ਕਿ ਜੇਕਰ ਮੇਰੇ ਟਵਿਟਰ ਤੋਂ ਕੋਈ ਗ਼ਲਤ ਟਵੀਟ ਹੁੰਦਾ ਹੈ ਤਾਂ ਮੈਂ ਉਸ ਬਾਰੇ ਪਹਿਲਾਂ ਹੀ ਜਨਤਾ ਨੂੰ ਜਾਣਕਾਰੀ ਦੇ ਦਿੱਤੀ ਹੈ । ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਕੀਤਾ ਕਿ ਪਿਆਰੇ ਦੋਸਤੋ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਜਾਂ ਤਾਂ ਮੇਰਾ ਵੈਰੀਫਾਈਡ ਟਵਿਟਰ ਅਕਾਊਂਟ ਕ੍ਰੈਸ਼ ਜਾਂ ਫਿਰ ਹੈਕ ਹੋ ਗਿਆ ਹੈ।

ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਮੇਰੇ ਟਵਿਟਰ ਹੈਂਡਲ ਤੋਂ ਕੋਈ ਗ਼ਲਤ ਟਵੀਟ ਤਾਂ ਨਹੀਂ ਹੋ ਰਿਹਾ। ਸੁਖਪਾਲ ਖਹਿਰਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਹਨ, ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਵਿਧਾਨ ਸਭਾ ਪਹੁੰਚਾਇਆ ।