ਲੁਧਿਆਣਾ| ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਨਵਾਂ ਗੀਤ ਰਿਲੀਜ਼ ਕੀਤਾ ਹੈ। ਗੀਤ ਵਿਚ ਉਨ੍ਹਾਂ ਨੇ ਬਾਗੇਸ਼ਵਰ ਧਾਮ ਜਾਣ ਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਕਾਰਨ ਲੋਕਾਂ ਵਲੋਂ ਕੀਤੀ ਜਾਂਦੀ ਆਲੋਚਨਾ ਉਤੇ ਸਫਾਈ ਦਿੱਤੀ ਹੈ।

ਨਿੱਕੂ ਨੇ ਗੀਤ ਵਿਚ ਸਫਾਈ ਦਿੱਤੀ ਹੈ ਕਿ ਗੱਦਾਰਾਂ ‘ਚ ਕਿਉਂ ਨੇ ਤੋਲਦੇ, ਪੱਗ ਦੇ ਸੀ ਫੈਨ, ਅੱਜ ਪੱਗ ਨੂੰ ਰੋਲ਼ਦੇ, ਬਾਬੇ ਨਾਨਕ ਦਾ ਹਾਂ ਪੁੱਤ।

ਨਿੱਕੂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਪੁੱਛਦੇ ਹਨ ਕਿ ਉਨ੍ਹਾਂ ਨੇ ਕੀ ਗੁਨਾਹ ਕੀਤਾ ਹੈ ਕਿ ਜੋ ਲੋਕ ਉਨ੍ਹਾਂ ਨੂੰ ਗੱਦਾਰਾਂ ਵਿੱਚ ਤੋਲ ਰਹੇ ਹਨ। ਕੱਲ੍ਹ ਤੱਕ ਜੋ ਲੋਕ ਉਸਦੀ ਪੱਗੜੀ ਦੇ ਫੈਨ ਸੀ, ਅੱਜ ਉਹੀਂ ਲੋਕ ਉਸਦੀ ਪੱਗੜੀ ਨੂੰ ਅਪਮਾਨਿਤ ਕਿਉਂ ਕਰ ਰਹੇ ਹਨ।

ਸਿੰਗਰ ਬੋਲੇ- ਮੈਨੂੰ ਬੁਰਾ ਕਹਿਣ ਵਾਲੇ, ਖੁਦ ਕਿੰਨੇ ਸਹੀ

ਨਿੱਕੂ ਨੇ ਕਿਹਾ ਕਿ ਕੀ ਉਨ੍ਹਾਂ ਨੇ ਕੋਈ ਕਤਲ ਕੀਤਾ, ਰੇਪ ਕੀਤਾ ਜਾਂ ਫਿਰ ਨੇਤਾਵਾਂ ਵਾਂਗ ਝੂਠ ਬੋਲਿਆ। ਉਹ ਤਾਂ ਸਿਰਫ ਬਾਗੇਸ਼ਵਰ ਬਾਬਾ ਕੋਲ ਗਏ, ਜਦੋਂ ਬੰਦਾ ਪਰੇਸ਼ਾਨ ਹੁੰਦਾ ਹੈ ਤਾਂ ਉਹ ਹਰ ਥਾਂ ਜਾਂਦਾ। 80 ਫੀਸਦੀ ਲੋਕ ਅਜਿਹੇ ਹਨ, ਜੋ ਬਾਬਿਆਂ ਕੋਲ ਜਾਂਦੇ ਹਨ ਤੇ ਮੀਟ-ਮੁਰਗੇ ਵੀ ਖਾਂਦੇ ਹਨ।

ਨਿੱਕੂ ਨੇ ਕਿਹਾ ਕਿ ਉਹ ਲੋਕਾਂ ਦੀ ਨਫਰਤ ਦਾ ਭਾਰ ਚੁੱਕਦੇ ਰਹਿਣਗੇ। ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਪੁੁੱਤਰ ਹਨ। ਕੱਲ੍ਹ ਤਕ ਜੋ ਲੋਕ ਮੇਰੇ ਗੀਤਾਂ ‘ਤੇ ਝੂਮਦੇ ਸਨ। ਅੱਜ ਉਹੀ ਲੋਕ ਮੈਨੂੰ ਨਫਰਤ ਕਰ ਰਹੇ ਹਨ। ਪਰ ਕਿਸੇੇ ਦੀ ਮਾਂ ਭੈਣ ਨੂੰ ਗਾਲ਼ੀ ਦੇਣ ਵਾਲੇ ਆਪ ਕਿੰਨੇ ਸਹੀ ਹਨ, ਉਹ ਖੁਦ ਵੀ ਸੋਚ ਲੈਣ।