ਨਵੀਂ ਦਿੱਲੀ | Drugs Controller General of India ਨੇ ਬੁੱਧਵਾਰ ਨੂੰ ਦੇਸ਼ ‘ਚ ਜਾਰੀ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਵਿੱਚ ਇਕ ਹੋਰ ਸਾਕਾਰਾਤਮਕ ਲੜੀ ਜੋੜ ਦਿੱਤੀ ਹੈ।

ਹੁਣ 5 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਲਗਾਈ ਜਾਵੇਗੀ। ਬਾਇਓਲਾਜੀਕਲ-ਈ ਨੂੰ ਟਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਇਸ ਵੈਕਸੀਨ ਦਾ ਟਰਾਇਲ ਦੇਸ਼ ਵਿੱਚ 10 ਥਾਵਾਂ ‘ਤੇ ਕੀਤਾ ਜਾਵੇਗਾ। ਕੋਵਿਡ-19 ਬਾਰੇ ਵਿਸ਼ਾ ਮਾਹਿਰ ਕਮੇਟੀ ਤੋਂ ਪ੍ਰਾਪਤ ਸੁਝਾਵਾਂ ਤੋਂ ਬਾਅਦ ਡੀਸੀਜੀਆਈ ਦੁਆਰਾ ਟੀਕੇ ਦੇ ਟਰਾਇਲ ਦੀ ਆਗਿਆ ਦਿੱਤੀ ਗਈ ਹੈ।

ਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲਾਂ ਦਾ ਉਦੇਸ਼ ਖੁਰਾਕ ਤੋਂ ਬਾਅਦ ਵਿਕਸਤ ਹੋਣ ਵਾਲੇ ਐਂਟੀਬਾਡੀਜ਼ ਦੀ ਮਾਤਰਾ ਦੇ ਨਾਲ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਇਸ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਪਤਾ ਲਗਾਉਣਾ ਹੈ। ਇਹ 12 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਦੇਸ਼ ਵਿੱਚ ਉਪਲਬਧ ਹੋਣ ਵਾਲੀ ਪਹਿਲੀ ਕੋਰੋਨਾ ਵੈਕਸੀਨ ਬਣ ਗਈ ਹੈ।