ਨਵੀਂ ਦਿੱਲੀ | ਡੀਡੀਐਮ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਹੌਲੀ-ਹੌਲੀ ਲੌਕਡਾਊਨ ਖੋਲ੍ਹਣ ਦਾ ਫੈਸਲਾ ਕੀਤਾ।

ਦੱਸਿਆ ਜਾ ਰਿਹਾ ਕਿ ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟ ਰਹੇ ਹਨ।

ਕੋਰੋਨਾ ਨੂੰ ਖ਼ਤਮ ਕਰਨ ਲਈ ਦਿੱਲੀ ਦੇ ਲੋਕਾਂ ਦੀ ਮਿਹਨਤ ਨਾਲ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ। ਲੌਕਡਾਊਨ ਤੋਂ ਬਾਅਦ ਹੁਣ ਦਿੱਲੀ ਹੌਲੀ-ਹੌਲੀ ਅਨਲੌਕ ਲਈ ਤਿਆਰ ਹੈ। ਇਮਾਰਤੀ ਉਸਾਰੀ ਤੇ ਫ਼ੈਕਟਰੀਆਂ ਨੂੰ ਸੋਮਵਾਰ ਸਵੇਰ ਤੋਂ ਖੋਲ੍ਹਿਆ ਜਾ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੋਰੋਨਾ ਘੱਟ ਹੋਇਆ ਪਰ ਹਾਲੇ ਖ਼ਤਮ ਨਹੀਂ ਹੋਇਆ। ਇਸ ਲਈ ਅਸੀਂ ਦਿੱਲੀ ਨੂੰ ਹੌਲੀ-ਹੌਲੀ ਖੋਲ੍ਹਾਂਗੇ, ਤਾਂ ਜੋ ਇੱਕੋ ਵਾਰੀ ’ਚ ਖੋਲ੍ਹਣ ਨਾਲ ਕੋਰੋਨਾ-ਵਾਇਰਸ ਦੇ ਮਾਮਲੇ ਕਿਤੇ ਦੁਬਾਰਾ ਵਧਣ ਨਾ ਲੱਗਣ।

ਦਿੱਲੀ ਨੂੰ ਫਿਰ ਖੋਲ੍ਹਣ ’ਚ ਅਸੀਂ ਉਨ੍ਹਾਂ ਲੋਕਾਂ ਦਾ ਧਿਆਨ ਰੱਖਿਆ ਹੈ, ਜੋ ਸਮਾਜ ਦੇ ਛੋਟੇ ਤਬਕੇ ਦੇ ਲੋਕ ਹਨ ਤੇ ਗ਼ਰੀਬ ਹਨ। ਅਜਿਹੇ ਲੋਕ ਜੋ ਮਿਹਨਤ ਮਜ਼ਦੂਰੀ ਕਰਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)