ਨਵੀਂ ਦਿੱਲੀ, 11 ਮਾਰਚ | ਘਰ ‘ਚ ਵਰਤਿਆ ਜਾਣ ਵਾਲਾ ਗੈਸ ਸਿਲੰਡਰ ਘਰ ਦੀ ਸਭ ਤੋਂ ਵੱਡੀ ਲੋੜ ਹੈ। ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਗੈਸ ਸਿਲੰਡਰ ਤੇ ਪਾਈਪ ਨਾਲ ਜੁੜੀ ਹਰ ਜਾਣਕਾਰੀ ਜਿਵੇਂ ਕਿ ਮਿਤੀ, ਲੀਕੇਜ ਦੀ ਸਮੱਸਿਆ ਜਾਂ ਪਾਈਪ ‘ਤੇ ਮੌਜੂਦ ISI ਮਾਰਕ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ‘ਚ ਲਾਏ ਗਏ ਗੈਸ ਸਿਲੰਡਰ ਦੀ ਪਾਈਪ ਦੀ ਵੀ ਇਕ ਮਿਆਦ ਪੁੱਗਣ ਦੀ ਮਿਤੀ ਹੁੰਦੀ ਹੈ, ਜਿਸ ਲਈ ਤੁਹਾਨੂੰ ਕਿਸੇ ਵੀ ਦੁਰਘਟਨਾ ਤੋਂ ਬਚਣ ਲਈ ਇਸ ਨੂੰ ਸਮੇਂ ਸਿਰ ਬਦਲਣ ਦੀ ਲੋੜ ਹੈ।
ਪਾਈਪ ਬਦਲਣ ਹੈ ਜਾਂ ਪਾਈਪ ਦੀ ਐਕਸਪਾਈਰੀ ਡੇਟ ਕੀ ਹੈ ਇਹ ਸਭ ਜਾਣਨ ਲਈ ਹੇਠਾਂ ਦਿੱਤੇ ਸਟੈਪ ਫੋਲੋ ਕਰੋ
ਪਾਈਪ ਦੀ ਐਕਸਪਾਈਰੀ ਡੇਟ ਚੈੱਕ ਕਰਨ ਲਈ BIS Care ਐਪ ਡਾਊਨਲੋਡ ਕਰੋ, ਫਿਰ ਵੈਰੀਫਾਈ ਲਾਈਸੈਂਸ ਡਿਟੇਲ ਦੇ ਆਪਸ਼ਨ ‘ਤੇ ਕਲਿਕ ਕਰੋ, ਫਿਰ ਪਾਈਪ ‘ਤੇ ਲਿਖਿਆ C.M ਨੰਬਰ ਉਸ ਜਗ੍ਹਾ ‘ਤੇ ਭਰੋ, ਜਿਸ ਨਾਲ ਤੁਹਾਨੂੰ ਪਾਈਪ ਦੀ ਐਕਸਪਾਈਰੀ ਡੇਟ ਤੋਂ ਇਲਾਵਾ ਪਾਈਪ ਦੀ ਮੌਜੂਦਾ ਹਾਲਤ ਬਾਰੇ ਵੀ ਪਤਾ ਲੱਗੇਗਾ ।
ਗੈਸ ਬਲਾਸਟ ਦੇ ਹਾਦਸਿਆਂ ਤੋਂ ਬਚਣ ਲਈ ਹਮੇਸ਼ਾ 18 ਤੋਂ 24 ਮਹੀਨਿਆਂ ਬਾਅਦ ਆਪਣੀ ਗੈਸ ਪਾਈਪ ਨੂੰ ਬਦਲ ਦਿਓ। ਪਾਈਪ ਖਰੀਦਣ ਵੇਲੇ ਹਮੇਸ਼ਾ ਇਸ ਗੱਲ ਧਿਆਨ ਰੱਖਿਆ ਜਾਵੇਗਾ ਕਿ ,ਪਾਈਪ ਤੇ ISO ਮਾਰਕਾ ਲੱਗਾ ਹੋਵੇ।