ਤਰਨਤਾਰਨ | ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਂਧਰਾ ਦੇ ਰਹਿਣ ਵਾਲਾ ਕੰਵਲ ਸਿੰਘ ਜਿਸ ਦਾ ਵਿਆਹ 2019 ‘ਚ ਲਵਪ੍ਰੀਤ ਕੌਰ ਵਾਸੀ ਸਭਰਾ ਨਾਲ ਹੋਇਆ ਸੀ। ਲੜਕੀ ਨੇ ਆਈਲੈਟਸ ਕੀਤੀ ਹੋਈ ਸੀ, ਜਿਸਦੇ ਚੱਲਦੇ ਲੜਕੇ ਨੇ ਆਪਣੀ 4 ਏਕੜ ਜ਼ਮੀਨ ਗਹਿਣੇ ਰੱਖ 20 ਲੱਖ ਖਰਚ ਕੇ ਉਸਨੂੰ ਯੂ ਕੇ ਭੇਜਿਆ ਸੀ ਪਰ ਵਿਦੇਸ਼ ਜਾ ਕੇ ਲੜਕੀ ਨੇ ਕੰਵਲ ਸਿੰਘ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਬੰਦ ਕਰ ਦਿੱਤੀ।

ਇਸੇ ਕਾਰਨ ਮ੍ਰਿਤਕ ਦੇ ਪਰਿਵਾਰਿਕ ਵਲੋਂ ਪੁਲਿਸ ਅਤੇ ਹੋਰਨਾਂ ਅਧਿਕਾਰੀਆਂ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਕੁਝ ਨਹੀਂ ਬਣਿਆ, ਜਿਸਦੇ ਚੱਲਦਿਆਂ ਕੰਵਲ ਸਿੰਘ ਜੋ ਕਿ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ। ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਹ ਜ਼ਿਆਦਾ ਪ੍ਰੇਸ਼ਾਨੀ ਵਿਚ ਚਲਾ ਗਿਆ ਜਿਸਦੇ ਚੱਲਦੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ।

ਮ੍ਰਿਤਕ ਕੰਵਲ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਅਤੇ ਭੈਣ ਕੁਲਬੀਰ ਕੌਰ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਕਿਹਾ ਕਿ ਵਿਦੇਸ਼ ਗਈ ਲਵਪ੍ਰੀਤ ਕੌਰ ਨੇ ਉੱਥੇ ਦੂਜਾ ਵਿਆਹ ਕਰਵਾ ਲਿਆ ਜਿਸ ਕਰਕੇ ਜ਼ਿਆਦਾ ਪ੍ਰੇਸ਼ਾਨ ਸੀ।

ਉਨ੍ਹਾਂ ਕਿਹਾ ਕਿ ਲੜਕੀ ਨੂੰ ਵਿਦੇਸ਼ ਤੋਂ ਵਾਪਸ ਬੁਲਾਕੇ ਬਣਦੀ ਸਜ਼ਾ ਦਿੱਤੀ ਜਾਵੇ। ਸਾਡੀ ਜ਼ਮੀਨ ਵੀ ਗਈ ਲੜਕਾ ਵੀ ਗਿਆ ਉਨ੍ਹਾਂ ਕਿਹਾ ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ ਉਹ ਕੁਝ ਅਜਿਹਾ ਨਿਯਮ ਲਾਗੂ ਕਰੇ ਕਿ ਕਿਸੇ ਪਰਿਵਾਰ ਨਾਲ ਅਜਿਹਾ ਧੋਖਾ ਨਾ ਹੋਵੇ।

ਇਸ ਮੌਕੇ ਪਿੰਡ ਦੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੰਵਲ ਨੇ ਕੁਝ ਜ਼ਮੀਨ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਲਈ ਗਹਿਣੇ ਪਾ ਬਾਕੀ ਉਸਨੂੰ ਠੇਕੇ ਦੇਣੇ ਪਈ।

ਉਨ੍ਹਾਂ ਪੰਜਾਬ ਸਰਕਾਰ ਕੋਲੋਂ ਅਜਿਹੇ ਮਾਮਲਿਆਂ ‘ਚ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਦੇ ਹੋਏ ਮ੍ਰਿਤਕ ਕੰਵਲ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ।

ਵੇਖੋ ਵੀਡੀਓ

https://www.facebook.com/punjabibulletin/videos/1358865057920572