ਚੰਡੀਗੜ੍ਹ | ਯੂਨੀਵਰਸਿਟੀ (ਸੀਯੂ), ਮੋਹਾਲੀ ਪੰਜਾਬ ਦੀ ਇੱਕ ਵਿਦਿਆਰਥਣ ਵੱਲੋਂ ਨਗਨ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਖਰੜ ਪੁਲਿਸ ਨੇ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ‘ਚ ਦੋਸ਼ੀ ਵਿਦਿਆਰਥਣ ਦੇ ਨਾਲ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਸ਼ਿਮਲਾ ਦੇ ਦੋਵੇਂ ਨੌਜਵਾਨਾਂ ਰੰਕਜ ਵਰਮਾ ਅਤੇ ਸੰਨੀ ਮਹਿਤਾ ਨੂੰ ਮੁਲਜ਼ਮਾਂ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਹੁਣ ਇਸ ਮਾਮਲੇ ‘ਚ ਸੁਣਵਾਈ ਦੌਰਾਨ ਬਾਕੀ ਦੀ ਕਾਰਵਾਈ ਕਰੇਗੀ।
ਦੱਸ ਦੇਈਏ ਕਿ ਹੁਣ ਮਾਮਲਾ ਅਦਾਲਤ ‘ਚ ਦੋਸ਼ ਤੈਅ ਕਰਨ ਦੇ ਪੜਾਅ ‘ਤੇ ਆਵੇਗਾ। ਇਸ ‘ਚ ਸੰਭਾਵਤ ਤੌਰ ‘ਤੇ ਰੰਕਜ ਅਤੇ ਸੰਨੀ ਨੂੰ ਰਾਹਤ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਪੁਲੀਸ ਕੋਲ ਉਸ ਦੀ ਜ਼ਮਾਨਤ ਪਟੀਸ਼ਨ ਖ਼ਿਲਾਫ਼ ਵੀ ਠੋਸ ਸਬੂਤ ਨਹੀਂ ਸਨ। ਦੋਵੇਂ ਜ਼ਮਾਨਤ ‘ਤੇ ਬਾਹਰ ਹਨ। ਜਦੋਂ ਕਿ ਵਿਦਿਆਰਥਣ ਅਤੇ ਫੌਜੀ ਜਵਾਨ ਜੇਲ੍ਹ ਵਿੱਚ ਹਨ। 17 ਸਤੰਬਰ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੋਸ਼ੀ ਵਿਦਿਆਰਥਣ ‘ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਵਾਸ਼ਰੂਮ ‘ਚ ਨਹਾਉਂਦੀਆਂ ਕੁਝ ਲੜਕੀਆਂ ਦੀ ਨਗਨ ਵੀਡੀਓ ਬਣਾਈ ਸੀ। ਯੂਨੀਵਰਸਿਟੀ ਵਿੱਚ 2 ਦਿਨ ਤੱਕ ਭਾਰੀ ਹੰਗਾਮਾ ਅਤੇ ਪ੍ਰਦਰਸ਼ਨ ਹੋਇਆ ਸੀ।
ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਸੰਜੀਵ ਸਿੰਘ ਨੇ ਦੋਸ਼ੀ ਵਿਦਿਆਰਥਣ ਤੋਂ ਯੂਨੀਵਰਸਿਟੀ ਦੀਆਂ ਹੋਰ ਵਿਦਿਆਰਥਣਾਂ ਦੀਆਂ ਨਗਨ ਵੀਡੀਓ ਅਤੇ ਫੋਟੋਆਂ ਦੀ ਮੰਗ ਕੀਤੀ ਸੀ। ਜਦੋਂ ਇਹ ਗੱਲ ਯੂਨੀਵਰਸਿਟੀ ਵਿੱਚ ਫੈਲੀ ਤਾਂ ਲਗਭਗ 13 ਹਜ਼ਾਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕੀਤਾ। ਸਥਿਤੀ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਬੰਧਨ ਨੂੰ 19 ਸਤੰਬਰ ਤੋਂ 26 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕਰਨਾ ਪਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਆਈਟੀ ਵੀ ਬਣਾਈ ਗਈ ਸੀ। ਜਿਸ ਵਿੱਚ ਐਸਪੀ (ਕਾਊਂਟਰ ਇੰਟੈਲੀਜੈਂਸ) ਰੁਪਿੰਦਰ ਕੌਰ ਭੱਟੀ, ਰੁਪਿੰਦਰਦੀਪ ਕੌਰ ਸੋਹੀ, ਡੀਐਸਪੀ ਖਰੜ ਅਤੇ ਏਜੀਟੀਐਫ ਦੇ ਡੀਐਸਪੀ ਦੀਪਿਕਾ ਸਿੰਘ ਸ਼ਾਮਲ ਸਨ।