ਨਵੀਂ ਦਿੱਲੀ . 2021 ਦੀ ਜਨਗਣਨਾ ਇੱਕ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਇਹ ਪ੍ਰਕੀਰਿਆ ਮੋਬਾਇਲ ਐਪ ਰਾਹੀਂ ਕੀਤੀ ਜਾਵੇਗੀ। ਜਨਗਣਨਾ ਟੀਮ ਘਰਾਂ ਦੀ ਸੂਚੀ ਤਿਆਰ ਕਰਨ ਵਾਲੇ ਚਰਨ ‘ਚ ਬਾਥਰੂਮ, ਟੈਲੀਵਿਜਨ, ਇੰਟਰਨੈਟ, ਗੱਡੀਆਂ ਅਤੇ ਪੀਣ ਦੇ ਪਾਣੀ ਦਾ ਸਰੋਤ, ਘਰ ਦੇ ਮੁੱਖੀ ਦਾ ਮੋਬਾਇਲ ਨੰਬਰ ਅਜਿਹੇ ਕੁਝ ਹੋਰ ਸਵਾਲ ਪੁੱਛੇ ਜਾਣਗੇ। ਜਨਗਣਨਾ ਪਹਿਲੀ ਅਪ੍ਰੈਲ ਤੋ 30 ਸੰਤਬਰ ਤੱਕ ਚੱਲੇਗੀ। ਜਨਗਣਨਾ ਅਧਿਕਾਰੀਆਂ ਨੂੰ ਘਰਾਂ ਦੀ ਸੂਚੀ ਤਿਆਰ ਕਰਨ ਅਤੇ ਘਰਾਂ ਦੀ ਗਿਣਤੀ ਦੌਰਾਨ ਹਰ ਪਰਿਵਾਰ ਤੋਂ 31 ਸਵਾਲ ਪੁੱਛਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨੋਟੀਫਿਕੇਸ਼ਨ ਨੇ ਸਾਫ ਕੀਤਾ ਹੈ ਕਿ ਮੋਬਾਇਲ ਨੰਬਰ ਸਿਰਫ ਜਨਗਣਨਾ ਸੰੰਬੰਧੀ ਜਾਣਕਾਰੀ ਇੱਕਠਾ ਕਰਨ ਵਾਸਤੇ ਹੀ ਮੰਗਇਆ ਜਾਵੇਗਾ। ਨੰਬਰ ਦਾ ਇਸਤੇਮਾਲ ਕਿਸੇ ਹੋਰ ਕੰਮ ਲਈ ਨਹੀਂ ਹੋਵੇਗਾ। ਹਰ ਪਰਿਵਾਰ ਤੋ ਇਹ ਸਵਾਲ ਵੀ ਪੁੱਛੇ ਜਾਣਗੇ ਕਿ ਕੀ ਉਸ ਪਰਿਵਾਰ ਕੋਲ ਟੋਲੀਫੋਨ, ਮੋਬਾਇਲ ਫੋਨ, ਸਾਇਕਲ, ਸਕੂਟਰ, ਮੋਟਰ ਸਾਇਕਲ, ਮੋਪੇਡ, ਕਾਰ, ਜੀਪ ਜਾਂ ਕੋਈ ਹੋਰ ਗੱਡੀ, ਰੋਡਿਓ, ਟਾਂਸਜੀਸਟਰ, ਲੈਪਟਾਪ ਜਾਂ ਕੰਪਿਊਟਰ ਹੈ ਜਾਂ ਨਹੀਂ।
ਜਨਗਣਨਾਂ ਦੌਰਾਨ ਕਰਮਚਾਰੀ ਬਿਜਲੀ ਦੇ ਮੁੱਖ ਸਰੋਤ, ਟਾਇਲਟ ਦੀ ਸੂਵਿਧਾ, ਪਾਣੀ ਦੇ ਨਿਕਾਸ ਦੀ ਸੂਵਿਧਾ, ਘਰ ‘ਚ ਰੋਸਈ ਘਰ, ਐਲਪੀਜੀ ਜਾਂ ਪੀਐਨਜੀ  ਕਨੈਕਸ਼ਨ, ਖਾਣਾ ਬਣਾਉਣ ਲਈ ਵਰਤੇ ਜਾਣ ਵਾਲੇ ਬਾਲਨ ਸੰਬੰਧੀ ਵੀ ਸਵਾਲ ਪੁੱਛਣਗੇ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।