<p><strong>ਨਵਾਂਸ਼ਹਿਰ&comma; 30 ਅਪ੍ਰੈਲ &vert;<&sol;strong> ਜਨਗਣਨਾ 2027 ਦੇ ਪਹਿਲੇ ਚਰਣ ਤਹਿਤ ਸੈਲਫ-ਇਨਿਊਮੇਰੇਸ਼ਨ&comma; ਯਾਨੀ ਆਪਣੀ ਜਾਣਕਾਰੀ ਖੁਦ ਆਨਲਾਈਨ ਦਰਜ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ।<&sol;p>&NewLine;<p>ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਐੱਸ&period;ਐੱਸ&period;ਪੀ ਤੁਸ਼ਾਰ ਗੁਪਤਾ ਵੱਲੋਂ ਖੁਦ ਪੋਰਟਲ &OpenCurlyQuote;ਤੇ ਆਪਣੀ ਜਾਣਕਾਰੀ ਭਰ ਕੇ ਕੀਤੀ ਗਈ।<&sol;p>&NewLine;<p>ਅਧਿਕਾਰੀਆਂ ਦੇ ਮੁਤਾਬਕ&comma; ਇਹ ਸੈਲਫ-ਇਨਿਊਮੇਰੇਸ਼ਨ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ 2026 ਤੱਕ ਚੱਲੇਗੀ। ਇਸ ਦੌਰਾਨ ਲੋਕ ਘਰ ਬੈਠੇ ਹੀ ਸਰਕਾਰੀ ਵੈਬਸਾਈਟ https&colon;&sol;&sol;se&period;census&period;gov&period;in &OpenCurlyQuote;ਤੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ।<br &sol;>&NewLine;ਇਸ ਤੋਂ ਬਾਅਦ&comma; 15 ਮਈ ਤੋਂ 13 ਜੂਨ 2026 ਤੱਕ ਸਰਕਾਰੀ ਟੀਮਾਂ ਵੱਲੋਂ ਘਰ-ਘਰ ਜਾ ਕੇ ਡਾਟਾ ਇਕੱਠਾ ਕੀਤਾ ਜਾਵੇਗਾ।<br &sol;>&NewLine;ਜਨਗਣਨਾ ਦਾ ਦੂਜਾ ਚਰਣ ਫ਼ਰਵਰੀ 2027 ਵਿੱਚ ਕਰਵਾਇਆ ਜਾਵੇਗਾ।<br &sol;>&NewLine;ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ&comma; ਆਪਣੀ ਸਹੀ ਜਾਣਕਾਰੀ ਦਰਜ ਕਰਨ ਅਤੇ ਸਰਕਾਰੀ ਟੀਮਾਂ ਨਾਲ ਪੂਰਾ ਸਹਿਯੋਗ ਕਰਨ।<br &sol;>&NewLine;ਉਨ੍ਹਾਂ ਨੇ ਕਿਹਾ ਕਿ ਜਨਗਣਨਾ ਤੋਂ ਮਿਲਣ ਵਾਲਾ ਡਾਟਾ ਹੀ ਸਰਕਾਰ ਨੂੰ ਭਵਿੱਖ ਵਿੱਚ ਨਵੀਆਂ ਸਕੀਮਾਂ ਅਤੇ ਵਿਕਾਸ ਯੋਜਨਾਵਾਂ ਬਣਾਉਣ ਵਿੱਚ ਮਦਦ ਕਰਦਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;