ਜਲੰਧਰ | ਕੋਰੋਨਾ ਦੇ ਮਰੀਜ਼ਾਂ ਦੇ ਨਾਲ-ਨਾਲ ਮਰਨ ਵਾਲਿਆਂ ਦੀ ਸੰਖਿਆ ਦਾ ਗ੍ਰਾਫ ਵੀ ਤੇਜੀ ਨਾਲ ਵੱਧ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਵਿਚ ਕੋਰੋਨਾ ਦੇ ਕੇਸ ਪਹਿਲੀਂ ਲਹਿਰ ਵਾਂਗ ਹੀ ਆਉਣ ਲੱਗੇ ਹਨ। ਪਰ ਇਸ ਦੇ ਨਾਲ ਹੀ ਲੋਕਾਂ ਵਿਚ ਕਈ ਅਣਗਹਿਲੀ ਵੀ ਕਰ ਰਹੇ ਹਨ। ਕੋਰੋਨਾ ਮਰੀਜ਼ਾਂ ਦੁਆਰਾ ਪਹਿਲਾਂ ਟੈਸਟ ਦਿੱਤਾ ਜਾਂਦਾ ਹੈ, ਫਿਰ ਆਪਣਾ ਗਲਤ ਐਡਰੈਸ ਲਿਖਵਾ ਕੇ ਉਹ ਆਮ ਸਿਹਤਮੰਦ ਲੋਕਾਂ ਵੀ ਘੁੰਮਦੇ ਰਹਿੰਦੇ ਹਨ। ਮਰੀਜ਼ਾਂ ਦੀ ਇਸ ਗਲਤੀ ਨਾਲ ਸਿਹਤ ਵਿਭਾਗ ਦੀ ਟੈਨਸ਼ਨ ਵੱਧ ਜਾਂਦੀ ਹੈ।

ਜਲੰਧਰ ਵਿਚ ਪਿਛਲੇ 11 ਦਿਨਾਂ ਵਿਚ 940 ਮਰੀਜ਼ਾਂ ਦੇ ਟੈਸਟ ਦੇਣ ਉਪੰਰਤ ਆਪਣਾ ਐਡਰੈੱਸ ਗਲਤ ਲਿਖਵਾ ਦਿੱਤਾ, ਜਦੋਂ ਸਿਹਤ ਵਿਭਾਗ ਵਲੋਂ ਉਹਨਾਂ ਦੀ ਭਾਲ ਕੀਤੀ ਗਈ ਤਾਂ ਉਹਨਾਂ ਦਾ ਐਡਰੈਸ ਸਹੀਂ ਨਾ ਹੋਣ ਕਰਕੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਅਜਿਹੀ ਗਤੀਵਿਧੀ ਨਾਲ ਸਿਹਤਮੰਦ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਸਿਹਤ ਵਿਭਾਗ ਨੇ ਟੈਸਟ ਕਰਵਾਉਣ ਵਾਲੇ ਮਰੀਜਾਂ ਨੂੰ ਕਿਹਾ ਹੈ ਕਿ ਉਹ ਆਪਣਾ ਟੈਸਟ ਦੇਣ ਉਪਰੰਤ ਪਤਾ ਠੀਕ ਲਿਖਵਾਉਣ ਤਾਂ ਜੋ ਉਹਨਾਂ ਦਾ ਸਹੀਂ ਵੇਲੇ ਇਲਾਜ਼ ਹੋ ਸਕੇ ਤੇ ਕੋਰੋਨਾ ਨੂੰ ਫੈਲਣ ਤੋਂ ਬਚਾਇਆ ਜਾ ਸਕੇ।