ਜਲੰਧਰ. ਕਰਫਿਊ ਦੌਰਾਨ ASI ਨੂੰ ਗੱਡੀ ਉੱਤੇ ਟੰਗਣ ਦੇ ਮਾਮਲੇ ਵਿੱਚ ਪੁਲਿਸ ਵਲੋਂ 20 ਸਾਲਾਂ ਦੇ ਨੌਜਵਾਨ ਤੇ ਧਾਰਾ 370 ਲਗਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਕੋਰਟ ਵਿੱਚ ਹੋਈ। ਨੌਜਵਾਨ ਨੂੰ ਪਹਿਲਾਂ ਹੀ ਇਸ ਕੇਸ ਵਿੱਚ ਕੋਰਟ ਨੇ ਜਮਾਨਤ ਦੇ ਦਿੱਤੀ ਸੀ।

ASI ਨੇ ਕਿ ਕਿਹਾ ਕੋਰਟ ਵਿੱਚ – ਕੋਰਟ ਵਿੱਚ ਅੱਜ ਕੇਸ ਵਿੱਚ ਉਦੋਂ ਨਵਾਂ ਮੋੜ ਆ ਗਿਆ ਜਦੋਂ ASI ਆਪਣਾ ਆਪਾ ਗਵਾ ਬੈਠਾ ਅਤੇ ਉਸਨੇ ਕੋਰਟ ਸਾਹਮਣੇ ਆਰੋਪੀ ਨਾਲ ਕੁੱਟਮਾਰ ਨੂੰ ਪੁਲਿਸ ਦਾ ਅਧਿਕਾਰ ਦੱਸਿਆ।

ਇਨਾਂ ਹੀ ਨਹੀਂ ASI ਨੇ ਕੋਰਟ ਵਿੱਚ ਉੱਚੀ ਆਵਾਜ਼ ਵਿੱਚ ਵੀ ਗੱਲ ਕੀਤੀ, ਜਿਸ ਉੱਤੇ ਕੋਰਟ ਨੇ ਕੜਾ ਨੋਟਿਸ ਲਿਆ।

ਪੁਲਸ ਕਮਿਸ਼ਨਰ ਨੂੰ ਕੋਰਟ ਨੇ ਦਿੱਤੇ ਆਦੇਸ਼ – ਕੋਰਟ ਨੇ ਪੁਲਿਸ ਕਮਿਸ਼ਨਰ ਨੂੰ ਆਦੇਸ਼ ਦਿੱਤਾ ਹੈ ਕਿ ਕੇਸ ਦੀ ਅਗਲੀ ਤਾਰੀਖ 21 ਮਈ 2020 ਨੂੰ S.P. ਰੈਂਕ ਦਾ ਅਧਿਕਾਰੀ ਕੋਰਟ ਵਿੱਚ ਪੇਸ਼ ਹੋਵੇ। ਕੋਰਟ ਨੇ S.P. ਲੈਵਲ ਦੇ ਅਧਿਕਾਰੀ ਨੂੰ ਘਟਨਾ ਦੀ ਵੀਡਓ ਫੁਟੇਜ਼ ਵੀ ਨਾਲ ਲੈ ਕੇ ਆਉਣ ਲਈ ਕਿਹਾ ਹੈ।

ਕੋਰਟ ਦੀ ASI ਉੱਤੇ ਕਾਰਵਾਈ– ਇਸਦੇ ਨਾਲ ਹੀ ਕੋਰਟ ਨੇ ASI ਸੁਰਜੀਤ ਸਿੰਘ ਦੇ ਖਿਲਾਫ ਸਖਤ ਨੋਟਿਸ ਲੈਂਦੇ ਹੋਇਆਂ 21 ਮਈ ਨੂੰ ਜਵਾਬ ਤਲਬ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਿਉਂ ਨਾ ਕੋਰਟ ਦੀ ਅਵਮਾਨਨਾ ਕਰਨ ਕਰਕੇ ASI ਦੇ ਖਿਲਾਫ ਪ੍ਰੋਸਿਡਿੰਗ ਚਲਾਈ ਜਾਵੇ।

Asi ਨੇ ਕੋਰਟ ਵਿੱਚ ਕੀ ਮੰਨਿਆ? – ਕੋਰਟ ਵਿੱਚ ਸੁਣਵਾਈ ਦੌਰਾਨ ਨੌਜਵਾਨ ਦੇ ਪਿਤਾ ਲਈ ਇਹ ਚੰਗੀ ਖਬਰ ਹੈ ਕਿ ASI ਨੇ ਕੋਰਟ ਵਿੱਚ ਮੰਨ ਲਿਆ ਕਿ ਘਟਨਾ ਵਾਲੀ ਥਾਂ ਉੱਤੇ ਪਰਮਿੰਦਰ ਮੇਹਮੀ ਮੌਜੂਦ ਨਹੀਂ ਸੀ। ਕੋਰਟ ਦੇ ਪੁੱਛਣ ਉੱਤੇ ਏਐਸਆਈ ਨੇ ਕਿਹਾ ਕਿ ਪਰਮਿੰਦਰ ਮੇਹਮੀ ਨੇ ਆਪਣੇ ਪੁੱਤਰ ਨੂੰ ਕਾਰ ਦੇ ਕੇ ਅਪਰਾਧ ਨੂੰ ਅੰਜਾਮ ਦੇਣ ਲਈ ਭੇਜਿਆ ਸੀ।

ਜਦੋਂ ਕੋਰਟ ਵਿੱਚ ਮਾਹੌਲ ਪੁਲਸ ਖਿਲਾਫ਼ ਹੋਇਆ – ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਵਿੱਚ ਮਾਹੋਲ ਪੁਲਿਸ ਖਿਲਾਫ ਉਦੋਂ ਹੋ ਗਿਆ ਜਦੋਂ ASI ਸੁਰਜੀਤ ਸਿੰਘ ਨੂੰ ਪੁਛਿਆ ਗਿਆ ਕਿ ਕੀ ਪੁਲਿਸ ਨੇ ਅਨਮੋਲ ਮਹਿਮੀ ਨੂੰ ਗਿਰਫ਼ਤਾਰ ਕਰਦੇ ਹੋਏ ਉਸ ਨਾਲ ਮਾਰਪੀਟ ਕੀਤੀ ਸੀ ? ਇਸਦੇ ਜਵਾਬ ਵਿੱਚ ASI ਨੇ ਕਿਹਾ ਕਿ ਆਰੋਪੀ ਨੂੰ ਗਿਰਫਤਾਰ ਕਰਦੇ ਹੋਏ ਕੁੱਟਮਾਰ ਕਰਨਾ ਪੁਲਿਸ ਦਾ ਅਧਿਕਾਰ ਹੈ। ASI ਨੇ ਇਹ ਗੱਲ ਕੋਰਟ ਵਿੱਚ ਜ਼ੋਰ ਨਾਲ ਬੋਲਦੇ ਹੋਏ ਵਾਰ-ਵਾਰ ਕਹੀ। ਇਸ ਉੱਤੇ ਕੋਰਟ ਨੇ ਕੜਾ ਨੋਟਿਸ ਲਿਆ ਅਤੇ ਮਹਿਸੂਸ ਕੀਤਾ ਕਿ ਪੁਲਿਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰ ਰਹੀ ਹੈ ਅਤੇ ਕੋਰਟ ਦੀ ਅਵਮਾਨਨਾ ਵੀ ਕਰ ਰਹੀ ਹੈ। ਇਸ ਲਈ ਉੱਚ ਅਧਿਕਾਰੀ ਨੂੰ ਬੁਲਾ ਕੇ ਕਾਰਵਾਈ ਕਰਨਾ ਜ਼ਰੂਰੀ ਹੋ ਗਿਆ ਹੈ।