ਜਲੰਧਰ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ‘ਤੇ ਪਈ ਇਕ ਪੋਸਟ ਨੇ ਅੱਜ ਕਈ ਪੰਜਾਬੀ ਸਿੰਗਰਾਂ ਨੂੰ ਭੰਬਲਭੂਸੇ ‘ਚ ਪਾ ਦਿੱਤਾ।
ਕਰੀਬ 4.30 ਵਜੇ ਕੈਪਟਨ ਦੇ ਪੇਜ ‘ਤੇ ਪਈ ਪੋਸਟ ਦਾ ਹੈਡਿੰਗ ਸੀ ‘ਅੱਜ ਪੰਜਾਬ ਲੋਕ ਕਾਂਗਰਸ ਵਿੱਚ ਬਹੁਤ ਸਾਰੇ ਪ੍ਰਮੁੱਖ ਪੰਜਾਬੀਆਂ ਦਾ ਸਵਾਗਤ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ।’ ਇਸ ਦੇ ਨਾਲ 7 ਫੋਟੋਆਂ ਵੀ ਪੋਸਟ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਕਈ ਪੰਜਾਬੀ ਸਿੰਗਰ ਕੈਪਟਨ ਨਾਲ ਖੜ੍ਹੇ ਨਜ਼ਰ ਆ ਰਹੇ ਸਨ।
ਇਕ ਫੋਟੋ ‘ਚ ਕੈਪਟਨ ਨਾਲ ਸਰਦਾਰ ਅਲੀ, ਕਮਲ ਖਾਨ, ਬੂਟਾ ਮੁਹੰਮਦ, ਜੀ-ਖਾਨ ਤੇ ਮਾਸ਼ਾ ਅਲੀ ਖੜ੍ਹੇ ਸਨ। ਸਾਰਿਆਂ ਨੇ ਗਲੇ ਵਿੱਚ ਪੰਜਾਬ ਲੋਕ ਕਾਂਗਰਸ ਦੇ ਸਿਰੋਪਾਓ ਪਾਏ ਹੋਏ ਸਨ।
ਫੋਟੋਆਂ ਵਾਇਰਲ ਹੋਣ ਤੋਂ ਬਾਅਦ ਜੀ-ਖਾਨ ਦੇ ਭਰਾ ਸਾਹਿਲ ਨੇ ਫੋਨ ਕਰਕੇ ਦੱਸਿਆ ਕਿ ਜੀ-ਖਾਨ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ, ਉਹ ਸਿਰਫ ਸਰਦਾਰ ਅਲੀ ਨਾਲ ਕੈਪਟਨ ਕੋਲ ਗਏ ਸਨ।
ਇਸ ਤੋਂ ਇਲਾਵਾ ਬੂਟਾ ਮੁਹੰਮਦ ਨੇ ਵੀ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਹ BJP ਵਿੱਚ ਸ਼ਾਮਲ ਹੋਏ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ