ਚੰਡੀਗੜ੍ਹ/ਫਤਿਹਗੜ੍ਹ ਸਾਹਿਬ, 9 ਨਵੰਬਰ | ਪੰਜਾਬ ਪੁਲਿਸ ਨੂੰ ਇਕ ਵਾਰ ਫਿਰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਫਾਰਮਾ ਓਪੀਓਡਸ ਖਿਲਾਫ ਇਕ ਵੱਡੀ ਖੁਫੀਆ ਕਾਰਵਾਈ ਕੀਤੀ। ਇਸ ਵਿਚ ਪੁਲਿਸ ਨੇ ਦਿੱਲੀ ਅਤੇ ਹਰਿਆਣਾ ਵਿਚ ਫਾਰਮਾ ਫੈਕਟਰੀਆਂ ਤੋਂ ਗੈਰ-ਕਾਨੂੰਨੀ ਓਪੀਓਡ ਨਿਰਮਾਣ ਅਤੇ ਸਪਲਾਈ ਦੇ ਇੱਕ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ।
ਡੀਜੀਪੀ ਨੇ ਟਵੀਟ ਵਿਚ ਲਿਖਿਆ ਕਿ ਫਾਰਮਾ ਓਪੀਓਡਜ਼ ਖਿਲਾਫ ਇਕ ਵੱਡੀ ਖੁਫੀਆ ਕਾਰਵਾਈ ਵਿਚ ਫਤਿਹਗੜ੍ਹ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਪੁਲਿਸ ਵੱਲੋਂ ਐਨਡੀਪੀਐਸ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੈਲ ਨੂੰ ਨਸ਼ਟ ਕਰ ਦਿੱਤਾ ਹੈ।