ਅੰਮ੍ਰਿਤਸਰ, 14 ਜਨਵਰੀ | ਜੁਝਾਰ ਐਵਨਿਊ ਵਿਚ ਇੱਕ ਕੋਠੀ ਵਿਚ ਬਲਾਸਟ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਘਰ ਵਿਚ ਬਲਾਸਟ ਹੋਇਆ ਹੈ ਜਾਂ ਫਿਰ ਕੋਈ ਹੋਰ ਘਟਨਾ ਵਾਪਰੀ ਹੈ। ਇਸ ਸਬੰਧ ਵਿਚ ਪੁਲਿਸ ਵੀ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ।
ਜਦ ਪੁਲਿਸ ਨੂੰ ਇਸ ਸਬੰਧ ਵਿਚ ਸਵਾਲ ਕੀਤਾ ਗਿਆ ਤਾਂ ਪੁਲਿਸ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਵਿਚ ਸੀਐਮ ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਇਹ ਬਲਾਸਟ ਦੀ ਘਟਨਾ ਸਾਹਮਣੇ ਆਈ ਹੈ, ਜਿਸ ਰੋਡ ਤੋਂ ਸੀਐਮ ਭਗਵੰਤ ਮਾਨ ਨੇ ਲੰਘਣਾ ਸੀ, ਉਸੇ ਰੋਡ ‘ਤੇ ਰਸਤੇ ਵਿਚ ਇਹ ਕੋਠੀ ਵਿਚ ਬਲਾਸਟ ਹੋਣ ਦੀ ਘਟਨਾ ਦਾ ਪਤਾ ਲੱਗਾ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)