ਲੁਧਿਆਣਾ | ਇਥੋਂ ਲੜਾਈ-ਝਗੜੇ ਦੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ‘ਚ 2 ਧਿਰਾਂ ਵਿਚਾਲੇ ਇੱਟਾਂ-ਰੋੜੇ ਚੱਲੇ। ਇਸ ਦੌਰਾਨ 10 ਲੋਕ ਜ਼ਖਮੀ ਹੋ ਗਏ ਤੇ ਭਾਰੀ ਹੰਮਾਗਾ ਦੇਖਣ ਨੂੰ ਮਿਲਿਆ। ਪਿੰਡ ਦੇ ਲੋਕ ਘਰਾਂ ਦੇ ਬਾਹਰ ਆ ਗਏ ਤੇ ਸਹਿਮ ਗਏ। ਪੀੜਤਾਂ ਨੇ ਗੁਆਂਢੀ ਉਤੇ ਡਰਾਉਣ-ਢਮਕਾਉਣ ਦੇ ਦੋਸ਼ ਲਗਾਏ ਹਨ।
ਪੀੜਤ ਪਰਿਵਾਰ ਨੇ ਕਿਹਾ ਕਿ ਗੁਆਂਢੀਆਂ ਨੇ 30-35 ਵਿਅਕਤੀਆਂ ਸਮੇਤ ਸਾਡੇ ਘਰ ਉਤੇ ਹਮਲਾ ਕੀਤਾ। ਸਾਡੇ ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਲੋਕ ਜ਼ਖਮੀ ਕਰ ਦਿੱਤੇ।