ਲੁਧਿਆਣਾ | ਬਸੰਤ ਨਗਰ ‘ਚ ਸ਼ਨੀਵਾਰ ਸਵੇਰੇ ਕਰੀਬ 11 ਵਜੇ ਕੰਪ੍ਰੈਸ਼ਰ ਫਟਣ ਕਾਰਨ ਧਮਾਕਾ ਹੋ ਗਿਆ। ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ਦੇ ਲੋਕਾਂ ਅਨੁਸਾਰ ਇਲਾਕੇ ‘ਚ ਸਕਰੈਪ ਦਾ ਗੋਦਾਮ ਹੈ। ਏ. ਸੀ. ਕੰਪ੍ਰੈਸ਼ਰ ਅਤੇ ਹੋਰ ਵਸਤੂਆਂ ਨੂੰ ਮੁਹੱਲਿਆਂ ਤੋਂ ਸਕ੍ਰੈਪ ਵਜੋਂ ਇਕੱਠਾ ਕੀਤਾ ਜਾਂਦਾ ਹੈ। ਲੋਕਾਂ ਅਨੁਸਾਰ ਅੱਜ ਜਦੋਂ ਕਰਮਚਾਰੀ ਕੰਪ੍ਰੈਸ਼ਰ ਖੋਲ੍ਹ ਰਹੇ ਸਨ ਤਾਂ ਅਚਾਨਕ ਧਮਾਕਾ ਹੋ ਗਿਆ।
ਇਲਾਕੇ ਦੇ ਲੋਕ ਡਰ ਗਏ। ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਵਪਾਰੀ ਕਰੀਬ 35 ਸਾਲਾਂ ਤੋਂ ਬਸੰਤ ਨਗਰ ‘ਚ ਵਪਾਰ ਕਰ ਰਿਹਾ ਹੈ। ਹਾਦਸੇ ‘ਚ ਰਾਜਨ ਨਾਮਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀਆਂ ਨੂੰ ਡੀਐਮਸੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।