‘ਹਰੇ ਰੰਗ ਦੀ ਕਵਿਤਾ’ ਪੰਜਾਬੀ ਦੇ ਬਹੁਤ ਹੀ ਪ੍ਰਸਿਧ ਗਲਪਕਾਰ/ਕਵੀ ਗੁਲ ਚੌਹਾਨ ਦੀ ਤਾਜ਼ਾ ਕਵਿਤਾ ਦਾ ਰੰਗ ਹੈ। ਉਹ ਅਨੂਠਾ ਗਲਪਕਾਰ ਹੈ/ ਵਿਚਿਤਰ ਕਵੀ ਹੈ। ਉਹਦੀ ਕਵਿਤਾ ‘ਚ ਸ਼ਬਦਾਂ ਦਾ ਰਖ/ਰਖਾਓ ਤੇ ਉਹਨਾਂ ਦੀ ਧਵਨੀ ‘ਚੋਂ ਪੈਦਾ ਹੁੰਦਾ ਸੰਗੀਤ ਦਾ ਲਗਾਓ ਕਵਿਤਾ ਨੂੰ ਇਕਹਿਰੀ ਨਹੀਂ ਰਹਿਣ ਦਿੰਦਾ, ਬਲਕਿ ਬਹੁ-ਪਰਤੀ/ਬਹੁ-ਆਯਾਮੀ ਬਣਾ ਦਿੰਦਾ ਹੈ। ਗੁਲ ਕੋਲ ਸੈਕਸ ਦੀ ਸੈਲੀਬ੍ਰੇਸ਼ਨ ਹੈ। ਉਹਦਾ ਕਾਵਿ-ਪਾਤਰ ਕਿਤੇ ਵੀ ਕੁੰਠਿਤ ਨਜ਼ਰ ਨਹੀਂ ਆਉਂਦਾ। ਉਹਦੇ ਕੋਲ ਸਹਿਜ ਸੁਹਜ ਹੈ। ਉਹਦੀ ਕਵਿਤਾ ਸਮਕਾਲ ਨੂੰ ਤਿਰਛੀ ਮਾਰ ਮਾਰਦੀ ਹੈ। ਉਹ ਗੁਲਮੋਹਰ ਤੋਂ ਵਿਛੁੰਨ ਦਿੱਤੇ ਪਾਤਰ ਦੀ ਮਨੋ-ਸਥਿਤੀ ਦਾ ਜ਼ਾਇਕਾ ਇੰਝ ਚੱਖਦਾ ਹੈ, ਜਿਵੇਂ ਕੋਈ ਖ਼ੁਦ ਦੇ ਖੂਨ ਦਾ ਸਵਾਦ ਦੇਖ ਰਿਹਾ ਹੋਵੇ। ਉਹ ਪਥਰਾਅ ਗਈ ਅੱਖ ਦੇ ਸੇਕ ਦਾ ਕਵੀ ਹੈ। ਉਹਦੀ ਕਵਿਤਾ ਦਾ ਰੰਗ ਸਿਰਫ ਹਰਾ ਨਹੀਂ ਹੈ, ਅਨੇਕ ਰੰਗ ਦੀ ਕਵਿਤਾ ਉਹ ਕਹਿੰਦਾ ਹੈ। ਬਲਕਿ ਕਵਿਤਾ ਉਹਨੂੰ ਕਹਿੰਦੀ ਹੈ। ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਕਵਿਤਾ ਕਵੀ ਨੂੰ ਲਿਖ ਰਹੀ ਹੈ। ਤਦੇ ਉਹਦੀ ਕਵਿਤਾ ਨਵੀਂ/ਤਾਜ਼ਾ ਹੈ, ਸਮੇਂ ਦੇ ਸੀਨੇ ‘ਚ ਸੁਰਾਖ ਕਰ ਦੇਣ ਦੀ ਤਾਕਤ ਰੱਖਣ ਵਾਲੀ। ਇਸ ਕਿਤਾਬ ਦੇ ਪ੍ਰਕਾਸ਼ਕ ‘ਚੇਤਨਾ ਪ੍ਰਕਾਸ਼ਨ, ਲੁਧਿਆਣਾ’ ਹੈ ਅਤੇ 160 ਸਫਿਆਂ ਦੀ ਇਸ ਸਜਿਲਦ ਕਿਤਾਬ ਦੀ ਕੀਮਤ 250 ਰੁਪਏ ਹੈ। ਸਵਾਗਤ! – ਦੇਸ ਰਾਜ ਕਾਲੀ
- ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ; ਹੈਕਰਾਂ ਨੇ ਕ੍ਰਿਪਟੋਕਰੰਸੀ ਨਾਲ ਸਬੰਧਤ ਵੀਡੀਓ ਲਾਈਵ ਕੀਤੀ
ਨਵੀਂ ਦਿੱਲੀ | ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਸ਼ੁੱਕਰਵਾਰ ਨੂੰ ਹੈਕ ਹੋ ਗਿਆ ਸੀ। ਇਸ…
- ਪਾਠ-ਪੁਸਤਕਾਂ ਤੋਂ ਪਰ੍ਹੇ : ਸਾਇੰਸ ਸਿਟੀ ਵਲੋਂ ਅਧਿਆਪਕਾਂ ਦੀਆਂ ਵਰਕਸ਼ਾਪਾਂ ਦੀ ਸ਼ੁਰੂਆਤ
ਕਪੂਰਥਲਾ, 19 ਅਕਤੂਬਰ| ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਐਨ.ਸੀ.ਐਸ.ਟੀ.ਸੀ ਵਿਗਿਆਨ ਤੇ ਤਕਨਾਲੌਜੀ ਵਿਭਾਗ ਭਾਰਤ ਸਰਕਾਰ…
- ਪੁਸਤਕ ਰੀਵਿਊ : ਜੇ ਮਾਚਿਸ-2 ‘ਖ਼ਾਕੀ, ਖਾੜਕੂ ਤੇ ਕਲਮ’ ਕਿਤਾਬ ‘ਤੇ ਬਣੇ ਤਾਂ ਕੋਈ ਹਰਜ਼ ਨਹੀਂ
ਪੰਜਾਬ ਨੇ ਕੀ ਨਹੀਂ ਝੱਲ੍ਹਿਆ। ਜੋ ਪੰਜਾਬ ਨੇ ਝੱਲਿਆ ਉਹ ਦੇਸ਼ ਦੇ ਹਿੱਸੇ ਨਹੀਂ ਆਇਆ।…
- ਖੇਡ ਮੰਤਰੀ ਪਰਗਟ ਸਿੰਘ ਵੱਲੋਂ ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਰਿਲੀਜ਼
ਚੰਡੀਗੜ੍ਹ | ਅਥਲੈਟਿਕਸ ਵਿੱਚ ਭਾਰਤ ਦਾ ਨਾਮ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ ਵਾਲੇ ਓਲੰਪੀਅਨ ਗੁਰਬਚਨ…
- ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਪਰਗਟ ਸਿੰਘ ਨੇ ਕੀਤੀ ਸ਼ਿਰਕਤ
ਜਲੰਧਰ | ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ…
- ਸੇਵਾ ਸਿੰਘ ਬਿਨਿੰਗ ਦੀ ਯਾਦ ‘ਚ ਪੰਜਾਬੀ ਮੰਚ ਨੇ ਕਰਵਾਇਆ ਆਨਲਾਈਨ ਕਵੀ ਦਰਬਾਰ
ਸਿਆਟਲ (ਅਮਰੀਕਾ) | ਪੰਜਾਬੀ ਮੰਚ ਲਾਇਵ ਸਿਆਟਲ (ਅਮਰੀਕਾ) ਵੱਲੋਂ ਸੇਵਾ ਸਿੰਘ ਬਿਨਿੰਗ ਨੂੰ ਨਿੱਘੀ ਸ਼ਰਧਾਂਜਲੀ…
- ਨਵਾਂ ਜ਼ਮਾਨਾ ਅਖ਼ਬਾਰ ਦੇ ਸੈਕਟਰੀ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਦੂਜੀ ਕਿਤਾਬ ‘ਸਚੁ ਸੁਣਾਇਸੀ’ ਰਿਲੀਜ਼
ਜਲੰਧਰ | ਨਵਾਂ ਜ਼ਮਾਨਾ ਅਖਬਾਰ ਦੇ ਸੈਕਟਰੀ ਐਡਵੋਕਟ ਗੁਰਮੀਤ ਸਿੰਘ ਸ਼ੁਗਲੀ ਦੀ ਕਿਤਾਬ ‘ਸਚੁ ਸੁਣਾਇਸੀ’…
- ਗ਼ਦਰ ਪਾਰਟੀ ਲਹਿਰ : ਜਿਹਨੇ ਇੱਕ ਸਦੀ ਜਾਗਦੀ ਰੱਖੀ..!
ਡਾ. ਸਰਬਜੀਤ ਸਿੰਘ, ਚੇਅਰਮੈਨ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੱਕ ਪ੍ਰਤੀਬੱਧ ਚਿੰਤਨੀ ਕਾਮਾ ਹੈ। ਉਹ…
- ਸੁਪਨਿਆਂ ਦੇ ਦਸਤਖ਼ਤ’ ਦਾ ਸੁਹਜ ਤੇ ਸੁਪਨ ਸੰਸਾਰ
-ਡਾ. ਹਰਪ੍ਰੀਤ ਸਿੰਘ ਗੁਰਪ੍ਰੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ। ਨਾ ਹੀ ਕੁਦਰਤਨ। ਉਸਦਾ ਜਾਣਾ…
- ਜਿਹਨਾਂ ਸਮਿਆਂ ‘ਚ ਕਿਤਾਬ ਸੇਕ ਮਾਰਦੀ ਹੈ!
ਜਲੰਧਰ . ਦੋਸਤੋ, ਅੱਜ ਜਿਹੜੇ ਬਲਦੇ ਸਮੇਂ 'ਚ ਕਿਸਾਨੀ/ਖੇਤ ਮਜ਼ਦੂਰ ਖੜਾ ਹੈ, ਜੇਕਰ ਇਹ ਸੇਕ…