ਹਰਿਆਣਾ, 13 ਜਨਵਰੀ | ਗੁਰੂਗ੍ਰਾਮ ‘ਚ ਕਤਲ ਕੀਤੀ ਗੈਂਗਸਟਰ ਦੀ ਮਾਡਲ ਗਰਲਫ੍ਰੈਂਡ ਦਿਵਿਆ ਪਾਹੂਜਾ ਦੀ ਲਾਸ਼ ਸ਼ਨੀਵਾਰ ਨੂੰ ਮਿਲੀ ਹੈ। ਪੁਲਿਸ ਨੇ ਐਨਡੀਆਰਐਫ ਟੀਮ ਦੀ ਮਦਦ ਨਾਲ ਜਾਖਲ, ਫਤਿਹਾਬਾਦ ਦੇ ਕੁਦਨੀ ਹੈੱਡ ਨੇੜੇ ਭਾਖੜਾ ਨਹਿਰ ਤੋਂ ਇਸ ਨੂੰ ਬਰਾਮਦ ਕੀਤਾ। ਦਿਵਿਆ ਦੀ ਲਾਸ਼ ਲੈ ਕੇ ਜਾ ਰਹੇ ਬਲਰਾਜ ਗਿੱਲ ਦੀ ਕੋਲਕਾਤਾ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਇਸ ਦਾ ਸੁਰਾਗ ਮਿਲਿਆ ਸੀ, ਜਿਸ ਤੋਂ ਬਾਅਦ ਐਨਡੀਆਰਐਫ ਦੀਆਂ 25 ਟੀਮਾਂ ਦੀ ਮਦਦ ਨਾਲ ਲਾਸ਼ ਦੀ ਪਟਿਆਲਾ ਤੋਂ ਖਨੌਰੀ ਤਕ ਤਲਾਸ਼ੀ ਲਈ ਗਈ।

ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਦਿਵਿਆ ਦੇ ਪਰਿਵਾਰ ਨੂੰ ਇਸ ਦੀ ਫੋਟੋ ਭੇਜ ਦਿੱਤੀ। ਦਿਵਿਆ ਦੀ ਪਛਾਣ ਉਸ ਦੇ ਸਰੀਰ ‘ਤੇ ਬਣੇ ਟੈਟੂ ਤੋਂ ਹੋਈ ਹੈ। ਉਨ੍ਹਾਂ ਦੀ ਪੁਸ਼ਟੀ ਤੋਂ ਬਾਅਦ ਇਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਿਵਿਆ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਕਤਲ ਦੇ 11ਵੇਂ ਦਿਨ ਦਿਵਿਆ ਦੀ ਲਾਸ਼ ਮਿਲੀ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਬੀਐਮਡਬਲਿਯੂ ਕਾਰ ‘ਚ ਦਿਵਿਆ ਦੀ ਲਾਸ਼ ਲੈ ਕੇ ਭੱਜਣ ਵਾਲੇ ਬਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਹਿਰਾਸਤ ‘ਚ ਲਿਆ ਸੀ। ਉਸ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਮੋਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ ਇਸ ਕਤਲਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਭਿਜੀਤ ਸਿੰਘ ਦਾ ਦੋਸਤ ਹੈ। ਬਲਰਾਜ ਨਾਲ ਲਾਸ਼ ਲੈ ਕੇ ਫਰਾਰ ਹੋਣ ਵਾਲਾ ਦੂਜਾ ਮੁਲਜ਼ਮ ਰਵੀ ਬੰਗਾ ਅਜੇ ਫਰਾਰ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਦਿਵਿਆ ਦੇ ਕਤਲਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਭਿਜੀਤ ਅਤੇ ਲਾਸ਼ ਨੂੰ ਹੋਟਲ ਤੋਂ ਬਾਹਰ ਕੱਢਣ ਵਿਚ ਮਦਦ ਕਰਨ ਵਾਲੇ ਓਮਪ੍ਰਕਾਸ਼ ਅਤੇ ਹੇਮਰਾਜ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਅਭਿਜੀਤ ਦੀ ਪ੍ਰੇਮਿਕਾ ਮੇਘਾ ਨੂੰ ਵੀ ਗ੍ਰਿਫਤਾਰ ਕਰ ਲਿਆ। ਕਤਲ ਤੋਂ ਬਾਅਦ ਮੇਘਾ ਅਭਿਜੀਤ ਦੇ ਕਹਿਣ ‘ਤੇ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ‘ਤੇ ਆਈ ਸੀ। ਇਹ ਮੇਘਾ ਹੀ ਸੀ, ਜਿਸ ਨੇ ਦਿਵਿਆ ਦਾ ਆਈਫੋਨ ਅਤੇ ਪਿਸਤੌਲ ਸਮੇਤ ਹੋਰ ਅਹਿਮ ਸਬੂਤਾਂ ਨੂੰ ਨਸ਼ਟ ਕਰਨ ਵਿਚ ਅਭਿਜੀਤ ਦੀ ਮਦਦ ਕੀਤੀ ਸੀ।

ਵੇਖੋ ਵੀਡੀਓ

ਗੁਰੂਗ੍ਰਾਮ ਪੁਲਿਸ ਦੀ ਜਾਂਚ ਮੁਤਾਬਕ ਦਿਵਿਆ ਦੇ ਕਤਲ ਵਾਲੇ ਦਿਨ ਬਲਰਾਜ ਗਿੱਲ ਵੀ ਅਭਿਜੀਤ ਅਤੇ ਦਿਵਿਆ ਦੇ ਨਾਲ ਹੋਟਲ ‘ਚ ਆਇਆ ਸੀ। ਜ਼ਿਕਰਯੋਗ ਹੈ ਕਿ ਬਲਦੇਵ ਨਗਰ, ਗੁਰੂਗ੍ਰਾਮ ਦੀ ਰਹਿਣ ਵਾਲੀ ਦਿਵਿਆ ਪਾਹੂਜਾ 27 ਸਾਲ 1 ਜਨਵਰੀ ਨੂੰ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਭਿਜੀਤ ਨਾਲ ਘੁੰਮਣ ਗਈ ਸੀ। ਫਿਰ ਉਹ 2 ਜਨਵਰੀ ਨੂੰ ਸਵੇਰੇ 4.15 ਵਜੇ ਅਭਿਜੀਤ ਅਤੇ ਇਕ ਹੋਰ ਵਿਅਕਤੀ ਨਾਲ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਹੋਟਲ ਵਾਪਸ ਪਰਤੀ। ਹੋਟਲ ਵਿਚ ਉਸ ਨੇ ਦਿਵਿਆ ਨੂੰ ਗੋਲੀ ਮਾਰ ਦਿੱਤੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)