ਨਵੀਂ ਦਿੱਲੀ . ਚੋਣਾਂ ਦੇ ਸੁਧਾਰ ਲਈ ਕੰਮ ਕਰਨ ਵਾਲੀ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਨੇ ਖੁਲਾਸਾ ਕੀਤਾ ਹੈ ਕਿ 2018-19 ‘ਚ ਭਾਜਪਾ ਨੂੰ 2410 ਕਰੋੜ ਰੁਪਏ ਦਾ ਫੰਡ ਮਿਲਿਆ ਹੈ। ਇਸ ‘ਚ 1450 ਕਰੋੜ ਰੁਪਏ ਚੋਣ ਪੱਤਰ ਰਾਹੀਂ ਮਿਲੇ। ਕਾਂਗਰਸ ਨੂੰ 918 ਕਰੋੜ ਰੁਪਏ ਮਿਲੇ ਜਿਸ ‘ਚ 383 ਕਰੋੜ ਰੁਪਏ ਚੋਣ ਪੱਤਰ ਰਾਹੀਂ ਹਾਸਿਲ ਹੋਏ।
ਏਡੀਆਰ ਦੀ ਤਾਜ਼ੀ ਰਿਪੋਰਟ ਮੁਤਾਬਿਕ 2018-19 ਦੌਰਾਨ ਛੇ ਕੌਮੀ ਪਾਰਟੀਆਂ ‘ਚੋਂ ਸਿਰਫ ਭਾਜਪਾ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਨੇ ਹੀ ਚੋਣ ਪੱਤਰ ਰਾਹੀਂ 1931 ਕਰੋੜ ਰੁਪਏ ਦੀ ਕਮਾਈ ਦਾ ਐਲਾਨ ਕੀਤਾ ਹੈ। ਇਹਨਾਂ ਚੋਣ ਪੱਤਰਾਂ ਨੂੰ ਭਾਰਤੀ ਸਟੇਟ ਬੈਂਕ ਦੀਆਂ ਬ੍ਰਾਂਚਾਂ ਤੋਂ ਖਰੀਦਿਆ ਜਾ ਸਕਦਾ ਹੈ ਅਤੇ ਕਿਸੇ ਵੀ ਪਾਰਟੀ ਨੂੰ ਚੰਦੇ ਦੇ ਤੌਰ ‘ਤੇ ਦਿੱਤਾ ਜਾ ਸਕਦਾ ਹੈ।
ਕਿਸ ਪਾਰਟੀ ਨੂੰ ਕਿੰਨੇ ਕਰੋੜ ਮਿਲੇ
- ਭਾਜਪਾ – 1450 ਕਰੋੜ
- ਕਾਂਗਰਸ – 383 ਕਰੋੜ
- ਤ੍ਰਿਣਮੂਲ – 97.28 ਕਰੋੜ
ਚੋਣਾਂ ‘ਤੇ ਖਰਚਾ : ਭਾਜਪਾ ਨੇ 792 ਕਰੋੜ ਰੁਪਏ ਅਤੇ ਕਾਂਗਰਸ ਨੇ ਪਿਛਲੇ ਸਾਲ ਦੌਰਾਨ 308 ਕਰੋੜ ਰੁਪਏ ਖਰਚੇ ਹਨ।