ਜਲੰਧਰ | ਦਿੱਲੀ ਪੁਲਿਸ ਨੇ ਪ੍ਰਿਆਵਰਤ ਫੌਜੀ ਦੇ ਮੋਬਾਈਲ ਤੋਂ ਕਾਲ ਰਿਕਾਰਡ ਰਿਕਵਰ ਕਰਨ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਸਭ ਤੋਂ ਵੱਡੀ ਲਾਪਰਵਾਹੀ ਸਕਿਓਰਿਟੀ ਘੱਟ ਕਰਨਾ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਜਦੋਂ ਸਿੱਧੂ ਦੀ ਸਕਿਓਰਿਟੀ ਘਟਾਈ ਤਾਂ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਫੌਜੀ ਨੂੰ ਫੋਨ ਕੀਤਾ ਕਿ ਕੰਮ ਕੱਲ੍ਹ ਹੀ ਕਰਨਾ ਹੈ।
28 ਮਈ ਨੂੰ ਸਿੱਧੂ ਦੀ ਸਕਿਓਰਿਟੀ ਘਟਾਈ ਤੇ 29 ਮਈ ਨੂੰ ਉਸਦਾ ਕਤਲ ਹੋ ਜਾਂਦਾ ਹੈ। ਸ਼ਾਰਪ ਸ਼ੂਟਰ ਮੂਸੇਵਾਲਾ ਨੂੰ ਮਾਰਨ ਲਈ ਪਹਿਲਾਂ ਹੀ ਮਾਨਸਾ ਪਹੁੰਚ ਚੁੱਕੇ ਸਨ। ਉਹ ਮੌਕੇ ਦੀ ਉਡੀਕ ਕਰ ਰਹੇ ਸੀ। ਜਦੋਂ ਉਨ੍ਹਾਂ ਨੂੰ ਮੂਸੇਵਾਲਾ ਦੀ ਸੁਰੱਖਿਆ ਘਟਣ ਦੀ ਖਬਰ ਮਿਲੀ ਉਹ ਤੇਜ਼ ਹੋ ਗਏ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਗੋਲਡੀ ਨੇ ਸਾਰੇ ਸਹਾਇਕਾਂ ਅਤੇ ਸ਼ਾਰਪਸ਼ੂਟਰਾਂ ਨੂੰ ਚੌਕਸ ਕਰ ਦਿੱਤਾ। ਮੂਸੇਵਾਲਾ ਦੇ ਘਰ ‘ਤੇ ਪਲ-ਪਲ ਨਜ਼ਰ ਰੱਖੀ ਗਈ।