ਚੰਡੀਗੜ੍ਹ | ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਰਜ ਦੇਵਤਾ ਦੇ ਪ੍ਰਕੋਪ ਦੇ ਚੱਲਦੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ, ਜਿਸ ਦੇ ਚਲਦੇ ਲੋਕਾਂ ਦਾ ਘਰੋਂ ਕੰਮਕਾਜ ਲਈ ਨਿਕਲਣਾ ਮੁਸ਼ਕਲ ਹੋਈਆ ਪਿਆ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਦੇ ਚਲਦੇ ਸਕੂਲਾਂ ਦੇ ਸਮੇਂ ਵਿਚ ਵੀ ਤਬਦੀਲੀ ਲਿਆਂਦੀ ਗਈ ਹੈ। ਜਿਥੇ ਪਹਿਲਾਂ ਇਹ ਸਕੂਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗਦੇ ਸਨ ਹੁਣ ਸਮੇਂ ਵਿਚ ਤਬਦੀਲੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ12 ਵਜੇ ਤੱਕ ਸਕੂਲ ਲੱਗਿਆ ਕਰਨਗੇ।

ਉੱਥੇ ਹੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵਧੀ ਗਰਮੀ ਦੇ ਚੱਲਦੇ ਸਮੇਂ ਵਿਚ ਤਬਦੀਲੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ,  ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਹ ਬਹੁਤ ਹੀ ਵਧੀਆ ਫੈਸਲਾ ਹੈ ਕਿਉਂਕਿ ਵੱਧ ਰਹੀ ਗਰਮੀ ਦੇ ਚਲਦੇ ਜਿਹੜੇ ਬੱਚੇ ਹਨ ਕਾਫੀ ਬਿਮਾਰ ਹੋ ਜਾਂਦੇ ਹਨ, ਇਸ ਕਰਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਕੂਲਾਂ ਦਾ ਸਮਾਂ ਬਹੁਤ ਵਧੀਆ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵੀ ਸਕੂਲਾਂ ਵਿਚ ਬੱਚਿਆਂ ਲਈ ਵਧਰੀ ਗਰਮੀ ਦੇ ਚਲਦੇ ਪੂਰੇ  ਪ੍ਰਬੰਧ ਕੀਤੇ ਗਏ ਹਨ। ਹਰ ਇਕ ਕਲਾਸ ਵਿਚ ਘੱਟ ਗਿਣਤੀ ਵਿਚ ਬੱਚੇ ਬਿਠਾਏ ਜਾ ਰਹੇ ਹਨ ਤੇ ਬੱਚਿਆਂ ਨੂੰ ਬਿਠਾਉਣ ਵਿਚ ਥੋੜਾ ਫਾਸਲਾ ਵੀ ਰੱਖਿਆ ਗਿਆ ਹੈ ਤੇ ਨਾਲ ਹੀ ਸਕੂਲਾਂ ਦੇ ਕਮਰਿਆਂ ਵਿਚ ਕੂਲਰ ਵੀ ਲਗਾਏ ਗਏ ਹਨ। ਬਿਜਲੀ ਚਲੀ ਜਾਣ ‘ਤੇ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਠੰਡੀ ਪਾਣੀ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਗਰਮੀ ਵਿਚ ਬੱਚੇ ਠੰਡਾ ਪਾਣੀ ਪੀ ਸਕਣ, ਉੱਥੇ ਹੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਛੱਡਣ ਆਏ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ ਕੀਤੀ ਹੈ।