ਚੰਡੀਗੜ੍ਹ | ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਤੇ ਐਂਟੀ ਟੈਰੇਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਵੀਰੇਸ਼ ਸ਼ਾਂਡਿਲਿਆ ਨੂੰ ਮੋਬਾਇਲ ‘ਤੇ ਧਮਕੀ ਮਿਲਣ ਤੋਂ ਬਾਅਦ ਅੰਬਾਲਾ ਪੁਲਿਸ ਨੇ FIR ਦਰਜ ਕੀਤੀ ਹੈ ਤੇ ਧਮਕੀ ਵਿਚ ਕਿਹਾ ਕਿ ਬੱਬਰ ਖਾਲਸਾ ਦੇ ਭਾਰਤ ਮੁਖੀ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਤੋਂ ਬਾਹਰ ਆਉਂਦੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।

ਹਾਲ ਹੀ ‘ਚ ਸ਼ਾਂਡਿਲਿਆ ਨੇ ਅੱਤਵਾਦੀਆਂ ਦੀ ਰਿਹਾਈ ਦੇ ਪੱਖ ‘ਚ ਚੱਲ ਰਹੇ ਮੋਰਚੇ ਖਿਲਾਫ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਵੀ ਮੁਲਾਕਾਤ ਕੀਤੀ ਸੀ। ਸ਼ਾਂਡਿਲਿਆ ਨੇ ਕਿਹਾ ਕਿ ਮੈਂ ਤੇ ਡੇਰਾ ਮੁਖੀ ਰਾਮ ਰਹੀਮ ਇਨ੍ਹਾਂ ਗਿੱਦੜਾਂ ਤੋਂ ਨਹੀਂ ਡਰਦੇ, ਪੁਲਿਸ ਨੂੰ ਅਜਿਹੇ ਲੋਕਾਂ ਨੂੰ ਬੇਨਕਾਬ ਕਰਕੇ ਜੇਲ੍ਹ ‘ਚ ਡੱਕਣਾ ਚਾਹੀਦਾ ਹੈ। ਅੰਬਾਲਾ ਸਿਟੀ ਥਾਣੇ ਵਿਚ ਐਫਆਈਆਰ ਨੰਬਰ 80 ਦਰਜ ਕੀਤਾ ਸੀ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 4 ਫਰਵਰੀ ਨੂੰ ਵੀ ਵੀਰੇਸ਼ ਸ਼ਾਂਡਿਲਿਆ ਦੇ ਦਫਤਰ ‘ਤੇ ਹਮਲਾ ਹੋਇਆ ਸੀ। ਸ਼ਾਂਡਿਲਿਆ ਨੂੰ ਮਾਰਨ ਦੀ ਨੀਅਤ ਨਾਲ 4 ਨਕਾਬਪੋਸ਼ ਆਏ ਸਨ।