ਹਰਿਆਣਾ, 12 ਸਤੰਬਰ | ਹਰਿਆਣਾ ਦੇ ਨੂਹ ਹਿੰਸਾ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਹਿੰਸਾ ਦੇ ਮੁੱਖ ਦੋਸ਼ੀ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕੀਤਾ ਹੈ।

ਸੂਤਰਾਂ ਅਨੁਸਾਰ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋ ਮੁਸਲਿਮ ਨੌਜਵਾਨਾਂ ਦੇ ਕਤਲ ਵਿਚ ਨਾਮਜ਼ਦ ਮੋਨੂੰ ਮਾਨੇਸਰ ਬਜਰੰਗ ਦਲ ਦਾ ਮੈਂਬਰ ਹੈ।

ਹਰਿਆਣਾ ਦੇ ਨੂਹ ਵਿਚ ਪਿਛਲੇ ਦਿਨੀਂ ਫੈਲੀ ਹਿੰਸਾ ਵਿਚ ਵੀ ਇਸਨੂੰ ਹੀ ਦੋਸ਼ੀ ਮੰਨਿਆ ਜਾ ਰਿਹਾ ਹੈ।