ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪਲਾਟ ਖਰੀਦਣ ਤੋਂ ਬਾਅਦ ਉਸ ‘ਤੇ ਕੰਸਟ੍ਰਕਸ਼ਨ ਨਾ ਕਰਨ ਵਾਲਿਆਂ ਖਿਲਾਫ ਇੰਪਰੂਵਮੈਂਟ ਟਰੱਸਟ ਵੱਡਾ ਐਕਸ਼ਨ ਲੈਣ ਜਾ ਰਿਹਾ ਹੈ। ਸੈਕੜੇ ਅਲਾਟੀ ਇਹੋ ਜਿਹੇ ਹਨ ਜਿਨ੍ਹਾਂ ਨੇ ਪਲਾਟ ਤਾਂ ਖਰੀਦ ਲਏ ਪਰ ਕੰਸਟ੍ਰਕਸ਼ਨ ਨਹੀਂ ਕੀਤੀ। ਪਲਾਟ ਖਰੀਦ ਕੇ ਕੰਸਟ੍ਰਕਸ਼ਨ ਨਾ ਕਰਨ ਵਾਲਿਆਂ ‘ਤੇ ਜੁਰਮਾਨੇ ਵੀ ਲਗਾਏ ਜਾਂਦੇ ਹਨ ਪਰ ਇਨ੍ਹਾਂ ਨੇ ਜੁਰਮਾਨੇ ਵੀ ਨਹੀਂ ਦਿੱਤੇ। ਹੁਣ ਇੰਪਰੂਵਮੈਂਟ ਟਰੱਸਟ ਉਨ੍ਹਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ। 15 ਸਾਲ ਪਹਿਲਾਂ ਪਲਾਟ ਖਰੀਦਣ ਤੋਂ ਬਾਅਦ ਹੁਣ ਤੱਕ ਕੰਸਟ੍ਰਕਸ਼ਨ ਨਾ ਕਰਨ ਵਾਲਿਆਂ ਨੂੰ ਨੋਟਿਸ ਭੇਜੇ ਜਾਣਗੇ। ਉਨ੍ਹਾਂ ਨੂੰ ਜੁਰਮਾਨਾ ਭਰਨ ਜਾਂ ਕੰਸਟ੍ਰਕਸ਼ਨ ਕਰਨ ਲਈ ਕਿਹਾ ਜਾਵੇਗਾ। ਜੇਕਰ ਫਿਰ ਵੀ ਕਿਸੇ ਨੇ ਦੋਹਾਂ ਵਿੱਚੋਂ ਇੱਕ ਵੀ ਕੰਮ ਨਹੀਂ ਕੀਤਾ ਤਾਂ ਪਲਾਟ ਜਬਤ ਹੋ ਸਕਦਾ ਹੈ।
ਪੰਜਾਬ ਸਰਕਾਰ ਦੀ ਹਿਦਾਇਤ ਤੇ ਟਰੱਸਟਾਂ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਨੋਟਿਸ ਭੇਜੇ ਜਾਣ ਦੀ ਸੰਭਾਵਨਾ ਹੈ। ਇਹ ਨਿਯਮ 15 ਸਾਲ ਪੁਰਾਣੇ ਪਲਾਟ ਮਾਲਕਾਂ ਉੱਤੇ ਹੀ ਲਾਗੂ ਹੋਵੇਗਾ।
ਟਰੱਸਟ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਲਾਟੀਆਂ ਨੂੰ ਪਲਾਟ ਜਬਤ ਹੋਣ ਤੋਂ ਬਚਾਉਣ ਲਈ ਜੁਰਮਾਨਾ ਜਮਾਂ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ 3 ਮਹੀਨੇ ਦੇ ਅੰਦਰ-ਅੰਦਰ ਨਕਸ਼ਾ ਪਾਸ ਕਰਵਾ ਕੇ ਕੰਸਟ੍ਰਕਸ਼ਨ ਵੀ ਕਰਵਾਉਣਗੀ ਪਵੇਗੀ। ਜੇਕਰ ਜੁਰਮਾਨਾ ਜਮਾਂ ਕਰਵਾ ਕੇ ਕੰਸਟ੍ਰਕਸ਼ਨ ਨਹੀਂ ਕੀਤੀ ਜਾਂਦੀ ਤਾਂ ਪਲਾਟ ਜਬਤ ਕੀਤਾ ਜਾ ਸਕਦਾ ਹੈ।
ਟਰੱਸਟ ਵਲੋਂ ਪਲਾਟ ਵੇਚੇ ਜਾਣ ਦੇ ਬਾਵਜੂਦ ਕਾਲੋਨੀਆਂ ਨਾ ਵਿਕਸਿਤ ਹੋਣ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )