ਲੁਧਿਆਣਾ, 17 ਫਰਵਰੀ | ਲੁਧਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਸ਼ਰਾਬੀ ਪਤੀ ਨੇ ਆਪਣੇ ਪਤਨੀ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ, ਜਿਸ ਦੀਆਂ 6 ਬੇਟੀਆਂ ਹਨ, ਉਸ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਔਰਤ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰਦੀ ਸੀ ਤੇ ਉਸ ਦਾ ਪਤੀ ਪਹਿਲਾਂ ਵੀ ਉਸ ਨਾਲ ਝਗੜਾ ਵਗੈਰਾ ਕਰਦਾ ਰਹਿੰਦਾ ਸੀ ਤੇ ਅੱਜ ਉਸ ਨੇ ਉਸ ਉਤੇ ਤੇਲ ਪਾ ਦਿੱਤਾ। ਔਰਤ 40 ਫੀਸਦੀ ਝੁਲਸ ਚੁੱਕੀ ਹੈ।
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/761144055564103