ਚੰਡੀਗੜ੍ਹ | ਆਨਲਾਈਨ ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਪ੍ਰਕਿਰਿਆ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਅਧਿਆਪਕਾਂ ਤੋਂ ਆਨਲਾਈਨ ਬਦਲੀਆਂ ਲਈ ਅਰਜ਼ੀਆਂ ਦੀ ਮੰਗ ਇਸੇ ਮਹੀਨੇ 20 ਮਾਰਚ ਤੋਂ ਕੀਤੀ ਜਾਵੇਗੀ। ਆਨਲਾਈਨ ਬਦਲੀਆਂ ਲਈ TEACHER TRANSFER POLICY 2019 ਅਤੇ ਉਸ ਤੋਂ ਬਾਅਦ ਸੁਧਾਰ ਕਰ TEACHER TRANSFER POLICY 2022 ਲਾਗੂ ਕੀਤੀ ਗਈ ਸੀ। ਇਸ ਪਾਲਿਸੀ ਵਿੱਚ ਹੁਣ ਮੁੜ ਤੋਂ ਸੁਧਾਰ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਟੀਚਰ ਟਰਾਂਸਫਰ ਪਾਲਿਸੀ ਵਿਚ ਵੀ ਥੋੜ੍ਹਾ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸਟੇਅ ਦੀ ਸ਼ਰਤ 3 ਸਾਲਾ ਸੀ, ਉਹ ਵੀ ਘੱਟ ਕਰ ਦਿੱਤੀ ਜਾਵੇਗੀ ਤਾਂ ਜੋ ਕਿਸੇ ਵੀ ਅਧਿਆਪਕ ਨੂੰ ਦੂਰ ਦੀ ਸਮੱਸਿਆ ਨਾ ਆਵੇ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਬਦਲੀਆਂ ਦੀ ਪ੍ਰਕਿਰਿਆ ਲਈ ਬਣਿਆ ਆਨਲਾਈਨ ਪੋਰਟਲ 5-6 ਵਾਰ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਅਧਿਆਪਕ ਕਾਫੀ ਸਮੇਂ ਤੋਂ ਨੇੜੇ ਦੇ ਸਟੇਸ਼ਨ ਲੈਣ ਲਈ ਤਰਸਦੇ ਰਹੇ, ਉਨ੍ਹਾਂ ਨੂੰ ਹੁਣ ਨੇੜੇ ਦੇ ਸਟੇਸ਼ਨ ਦੇ ਕੇ ਉਨ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਉਹ ਪੰਜਾਬ ਦੇ ਕਿਸੇ ਵੀ ਸਕੂਲ ਵਿਚ ਕੋਈ ਵੀ ਪੋਸਟ ਖ਼ਾਲੀ ਨਹੀਂ ਰਹਿਣ ਦੇਣਗੇ ਤਾਂ ਜੋ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਰਹੇ।