ਅੰਮ੍ਰਿਤਸਰ | ਰਾਮ ਰਹੀਮ ਦੇ ਪੰਜਾਬ ‘ਚ ਹੋ ਰਹੇ ਸਤਿਸੰਗ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ। ਇਸ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਰੋਧ ‘ਚ ਪਿੰਡ ਜਲਾਲ ਵਿਖੇ ਧਰਨਾ ਦੇ ਰਹੇ ਦਰਜਨਾਂ ਸਿੱਖ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪਿੰਡ ਜਲਾਲ ਵਿਖੇ ਧਰਨੇ ਦੀ ਥਾਂ ਉਪਰੋਂ ਹੀ ਡੇਰਾ ਸ਼ਰਧਾਲੂਆਂ ਦੇ ਵ੍ਹੀਕਲ ਲਗਾਉਣੇ ਸ਼ੁਰੂ ਕਰ ਦਿੱਤੇ ਗਏ। ਧਰਨੇ ਨੂੰ ਲੈ ਕੇ ਵੱਡੀ ਪੱਧਰ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਅੱਜ ਪੰਜਾਬ ਵਿਚ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਸਤਿਸੰਗ ਹੈ। ਰਾਮ ਰਹੀਮ ਬਠਿੰਡਾ ਦੇ ਸਲਾਬਤਪੁਰਾ ਸਥਿਤ ਯੂਪੀ ਦੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰੇਗਾ, ਜਿਸ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿਰਸਾ ਤੋਂ ਬਾਅਦ ਇਹ ਹਰਿਆਣਾ ਦਾ ਦੂਜਾ ਸਭ ਤੋਂ ਵੱਡਾ ਆਸ਼ਰਮ ਹੈ। ਰਾਮ ਰਹੀਮ ਕਰੀਬ 5 ਸਾਲ ਬਾਅਦ ਇਸ ਆਸ਼ਰਮ ‘ਚ ਸਤਿਸੰਗ ਕਰਨ ਜਾ ਰਿਹਾ ਹੈ ਪਰ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਸਿੱਖ ਅਤੇ ਬਹਿਬਲ ਕਲਾਂ ਪੱਕਾ ਮੋਰਚਾ ਤੋਂ ਸਲਾਬਤਪੁਰਾ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸੰਗਤਾਂ ਨੂੰ ਘਰ ਵਾਪਸ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ।