ਵਾਸ਼ਿੰਗਟਨ, 6 ਨਵੰਬਰ | ਟਰੰਪ ਨੇ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਫੌਕਸ ਨਿਊਜ਼ ਨੇ ਦੱਸਿਆ ਕਿ ਅਗਲੇ ਰਾਸ਼ਟਰਪਤੀ ਟਰੰਪ ਹੋਣਗੇ। ਟਰੰਪ ਨੇ 270 ਦੇ ਜਾਦੂਈ ਅੰਕੜੇ ਨੂੰ ਛੂਹ ਲਿਆ ਹੈ। ਕਮਲਾ ਹੈਰਿਸ ਨੂੰ 225 ਇਲੈਕਟੋਰਲ ਵੋਟਾਂ ਮਿਲੀਆਂ ਹਨ। ਸਾਬਕਾ ਰਾਸ਼ਟਰਪਤੀ ਟਰੰਪ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸ਼ਾਨਦਾਰ ਜਿੱਤ ਨਾਲ ਹਰਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਵਾਈਟ ਹਾਊਸ ਵਿਚ ਦੂਸਰਾ ਕਾਰਜਕਾਲ ਦਿੱਤਾ ਗਿਆ ਹੈ। ਟਰੰਪ ਨੇ 538 ਸੀਟਾਂ ‘ਚੋਂ 270 ਸੀਟਾਂ ਮਿਲੀਆਂ ਹਨ, ਜਦਕਿ ਕਮਲਾ ਨੂੰ 225 ਸੀਟਾਂ ਮਿਲੀਆਂ ਹਨ। ਅਜਿਹੇ ‘ਚ ਸਖਤ ਟੱਕਰ ਦੇਣ ਦੇ ਬਾਵਜੂਦ ਕਮਲਾ ਚੋਣ ਹਾਰ ਹਈ।
ਜਿੱਤ ਤੋਂ ਬਾਅਦ ਟਰੰਪ ਦੀ ਰੈਲੀ, ਕਿਹਾ- ਇਸ ਲਈ ਰੱਬ ਨੇ ਮੇਰੀ ਜਾਨ ਬਚਾਈ
ਚੋਣਾਂ ‘ਚ ਜਿੱਤ ਤੈਅ ਹੋਣ ਤੋਂ ਬਾਅਦ ਟਰੰਪ ਨੇ ਅਮਰੀਕਾ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਉਹ ਕੀਤਾ ਹੈ, ਜਿਸ ਨੂੰ ਲੋਕ ਅਸੰਭਵ ਸਮਝਦੇ ਸਨ। ਟਰੰਪ ਨੇ ਕਿਹਾ ਕਿ ਉਹ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਨੂੰ ਇੱਕ ਵਾਰ ਫਿਰ ਮਹਾਨ ਬਣਾਉਣਗੇ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)