ਚੰਡੀਗੜ੍ਹ, 15 ਜਨਵਰੀ | ਡਿਬਰੂਗੜ੍ਹ ਜੇਲ ‘ਚ ਬੰਦ MP ਅੰਮ੍ਰਿਤਪਾਲ ਸਿੰਘ ਦੇ ਪਾਰਟੀ ਬਣਾਉਣ ਨੂੰ ਲੈ ਕੇ CM ਭਗਵੰਤ ਮਾਨ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ। ਪਾਰਟੀ ਬਣਾਉਣ ਦਾ ਹਰ ਇਕ ਨੂੰ ਹੱਕ ਹੈ ਪਰ ਲੋਕ ਪਾਰਟੀਆਂ ਦੇ ਏਜੰਡੇ ਨੂੰ ਦੇਖ ਕੇ ਹੀ ਲੋਕ ਸਾਥ ਦੇਣਗੇ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਭੁਗਤ ਚੁੱਕਾ ਹੈ।

ਇਸ ਲਈ ਪੰਜਾਬ ਦੇ ਲੋਕ ਸੋਚ ਸਮਝੇ ਕੇ ਚਲਦੇ ਹਨ। ਪੰਜਾਬ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਵਾਲਾ ਸੂਬਾ ਹੈ, ਇਥ ਦੀ ਜ਼ਮੀਨ ‘ਤੇ ਸਭ ਕੁਝ ਉਗ ਸਕਦਾ ਪਰ ਨਫਰਤ ਦਾ ਬੀਜ ਨਹੀਂ ਉਗ ਸਕਦਾ। ਜਿਨ੍ਹਾਂ ਨੇ ਨਵੀਂ ਪਾਰਟੀ ਬਣਾਈ ਉਨ੍ਹਾਂ ਨੂੰ ਮੇਰੇ ਵਲੋਂ ਸ਼ੁੱਭ ਕਾਮਨਾਵਾਂ।

Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)