ਚੰਡੀਗੜ੍ਹ, 29 ਸਤੰਬਰ | ਪੰਜਾਬੀ ਗਲਪ ਦੇ ਵੱਡੇ ਪੁਰਸਕਾਰ ਢਾਹਾਂ ਦੇ 3 ਫਾਈਨਲਿਸਟ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਕਹਾਣੀਕਾਰ ਬਲੀਜੀਤ ਤੇ ਦੀਪਤੀ ਬਬੂਟਾ ਨੂੰ ਇਹ ਇਨਾਮ ਮਿਲਿਆ ਹੈ। ਤੀਜਾ ਇਨਾਮ ਪਾਕਿਸਤਾਨੀ ਕਹਾਣਕਾਰੀ ਜ਼ਮੀਲ ਅਹਿਮਦ ਨੂੰ ਮਿਲਿਆ ਹੈ। ਇਹ ਇਨਾਮ ਤਿੰਨਾਂ ਕਹਾਣੀਕਾਰਾਂ ਨੂੰ ਕੈਨੇਡਾ ਬੁਲਾ ਕੇ 16 ਨਵੰਬਰ 2023 ਨੂੰ ਦਿੱਤੇ ਜਾਣਗੇ। ਢਾਹਾਂ ਦਾ ਪਹਿਲਾ ਇਨਾਮ 25 ਹਜ਼ਾਰ ਕੈਨੇਡੀਅਨ ਡਾਲਰ ਹੈ ਜਦਕਿ ਬਾਕੀ 2 ਇਨਾਮਾਂ ਦੀ ਰਾਸ਼ੀ 10-10 ਹਜ਼ਾਰ ਕੈਨੇਡੀਅਨ ਡਾਲਰ ਹੁੰਦੀ ਹੈ।
ਬਲੀਜੀਤ ਦੀ ਕਿਤਾਬ ਉੱਚੀਆਂ ਆਵਾਜ਼ਾਂ ਤੇ ਦੀਪਤੀ ਬਬੂਟਾ ਦੀ ਕਿਤਾਬ ਭੁੱਖ ਇਉਂ ਵੀ ਸਾਹ ਲੈਂਦੀ ਹੈ, ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਬਲੀਜੀਤ ਤੇ ਦੀਪਤੀ ਬਬੂਟਾ ਦੋਵੇਂ ਮੁਹਾਲੀ ਰਹਿੰਦੇ ਨੇ। ਇਹ ਦੋਵੇਂ ਕਾਫ਼ੀ ਲੰਮੇ ਸਮੇਂ ਤੋਂ ਕਹਾਣੀ ਲਿਖ ਰਹੇ ਹਨ। ਦੋਵੇਂ ਪੰਜਾਬੀ ਗਲਪ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ।
ਇਸ ਐਵਾਰਡ ਤੋਂ ਪਹਿਲਾਂ ਬਲੀਜੀਤ ਨੂੰ ਲੋਕ ਕਵੀ ਗੁਰਦਾਸ ਰਾਮ ਆਲਮ ਤੇ ਉਰਮਿਲਾ ਅਨੰਦ ਸਿਮਰਤੀ ਪੁਰਸਕਾਰ ਮਿਲ ਚੁੱਕਿਆ ਹੈ। ਦੀਪਤੀ ਬਬੂਟਾ ਨੂੰ ਦਲਬੀਰ ਚੇਤਨ ਦੇ ਨਾਲ ਹੋਰ ਕਈ ਪੁਰਸਕਾਰ ਮਿਲ ਚੁੱਕੇ ਹਨ। ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਰਜਿੰਦਰ ਢਾਹਾਂ ਨੇ ਕਿਹਾ ਕਿ 2023 ਦੇ ਢਾਹਾਂ ਪ੍ਰਾਈਜ਼ ਜੇਤੂ ਪੰਜਾਬੀ ਸਾਹਿਤ ਸੰਸਾਰ ਦੀਆਂ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਕਿਰਦਾਰ ਗਹਿਰੇ ਅਤੇ ਖਿੱਚ ਪਾਉਣ ਵਾਲੇ ਹਨ। ਹਰ ਕਿਤਾਬ ਹੀ ਪੰਜਾਬੀ ਸਾਹਿਤ, ਭਾਸ਼ਾ ਅਤੇ ਕਲਚਰ ਨੂੰ ਇਕ ਖੂਬਸੂਰਤ ਦੇਣ ਹੈ।
ਪੰਜਾਬੀ ਜ਼ੁਬਾਨ ਦੀ ਅਮੀਰ ਵਿਰਾਸਤ ਨੂੰ ਉਭਾਰਨ ਵਾਲਾ ਢਾਹਾਂ ਪ੍ਰਾਈਜ਼ ਸਭ ਤੋਂ ਵੱਡਾ ਸਾਹਿਤ ਪੁਰਸਕਾਰ ਹੈ। ਇਸ ਪੁਰਸਕਾਰ ਦਾ ਮਕਸਦ ਸਰਹੱਦਾਂ ਤੋਂ ਉੱਪਰ ਉੱਠ ਕੇ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਦੁਨੀਆ ਭਰ ਦੀਆਂ ਪੰਜਾਬੀ ਕਮਿਊਨਿਟੀਜ਼ ਨੂੰ ਜੋੜਨਾ ਅਤੇ ਗਲੋਬਲ ਪੱਧਰ ਤੇ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨਾ ਹੈ। ਪ੍ਰਤਿਭਾਵਾਨ ਲੇਖਕਾਂ ਨੂੰ ਇਹ ਐਵਾਰਡ ਆਲੋਚਨਾਤਮਕ ਪਛਾਣ ਅਤੇ ਪ੍ਰਸਿੱਧੀ ਦਿੰਦੇ ਹਨ, ਜਿਸ ਨਾਲ ਜੇਤੂਆਂ ਲਈ ਕਈ ਇੰਟਰਨੈਸ਼ਨਲ ਪ੍ਰਾਜੈਕਟ ਲੈਣ ਵਾਸਤੇ ਰਾਹ ਖੁੱਲ੍ਹ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਹੁ-ਭਾਸ਼ੀ ਪਾਠਕਾਂ ਤੱਕ ਪਹੁੰਚਣ ਦਾ ਮੌਕਾ ਵੀ ਮਿਲਦਾ ਹੈ।
ਵੱਡੀ ਖਬਰ : ਢਾਹਾਂ ਐਵਾਰਡ 2023 ਲਈ ਬਲੀਜੀਤ, ਦੀਪਤੀ ਬਬੂਟਾ ਤੇ ਪਾਕਿਸਤਾਨੀ ਕਹਾਣੀਕਾਰ ਜ਼ਮੀਲ ਦੇ ਨਾਂ ਦਾ ਐਲਾਨ
Related Post