ਜਲੰਧਰ, 3 ਨਵੰਬਰ | ਬੱਬੂ ਮਾਨ ਦਾ ਜਲੰਧਰ ਵਿਚ ਲੱਗਣ ਵਾਲਾ ਅਖਾੜਾ ਰੱਦ ਹੋ ਗਿਆ ਹੈ। ਸੁਰਜੀਤ ਹਾਕੀ ਸਟੇਡੀਅਮ ‘ਚ ਅੱਜ ਪ੍ਰੋਗਰਾਮ ਹੋਣਾ ਸੀ। ਪ੍ਰਸ਼ਾਸਨ ਨੇ ਪ੍ਰਵਾਨਗੀ ਨਹੀਂ ਦਿੱਤੀ। ਬੱਬੂ ਮਾਨ ਦੇ ਕੱਟੜ ਫੈਨ ਉਦਾਸ ਹੋ ਗਏ ਹਨ।

ਸੋਸ਼ਲ ਮੀਡੀਆ ਉਤੇ ਬੱਬੂ ਮਾਨ ਨੇ ਇਸ ਦੀ ਜਾਣਕਾਰੀ ਦਿੱਤੀ ਤੇ ਸ਼ੋਅ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਅੱਗੇ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਅਜਿਹਾ ਕੋਈ ਸ਼ੋਅ ਲਵਾਇਆ ਜਾਵੇ। ਉਨ੍ਹਾਂ ਕਿਹਾ ਕਿ ਤਰੀਕ ਅਨਾਊਂਸ ਹੋਣ ਤੋਂ ਬਾਅਦ ਹੀ ਸ਼ੋਅ ਲਈ ਮਨਜ਼ੂਰੀਆਂ ਲਈਆਂ ਜਾਨ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਨੇ ਇਹ ਸ਼ੋਅ ਕੁਝ ਫਾਰਮੈਲਿਟੀ ਪੂਰੀ ਨਾ ਹੋਣ ਕਾਰਨ ਰੱਦ ਕੀਤਾ ਹੈ।

AddThis Website Tools