ਨਵੀਂ ਦਿੱਲੀ, 11 ਨਵੰਬਰ | ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਜੋ ਆਪਣੇ ਆਪ ਨੂੰ ਫਲਾਈਟ ਵਿਚ ਖਾਣੇ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਹੋਈ ਹੈ, ਹੁਣ ਹਿੰਦੂਆਂ ਅਤੇ ਸਿੱਖਾਂ ਨੂੰ ‘ਹਲਾਲ’ ਪ੍ਰਮਾਣਿਤ ਭੋਜਨ ਨਹੀਂ ਪਰੋਸੇਗਾ।

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ 17 ਜੂਨ ਨੂੰ ਵਿਰੁਧਨਗਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਾਨਿਕਮ ਟੈਗੋਰ ਨੇ ਏਅਰ ਇੰਡੀਆ ਦੇ ਭੋਜਨ ਨੂੰ ਧਰਮ ਦੇ ਆਧਾਰ ‘ਤੇ ਲੇਬਲ ਕਰਨ ‘ਤੇ ਚਿੰਤਾ ਜ਼ਾਹਰ ਕੀਤੀ ਸੀ।

ਏਅਰ ਇੰਡੀਆ ਦੀ ਵੈੱਬਸਾਈਟ ਦਾ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਸੰਸਦ ਮੈਂਬਰ ਨੇ ਸਵਾਲ ਕੀਤਾ ਕਿ “ਹਿੰਦੂ” ਜਾਂ “ਮੁਸਲਿਮ” ਭੋਜਨ ਕੀ ਹੁੰਦਾ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਤੋਂ ਕਾਰਵਾਈ ਦੀ ਮੰਗ ਕਰਦੇ ਹੋਏ, ਕਾਂਗਰਸ ਨੇਤਾ ਨੇ ਅੱਗੇ ਸਵਾਲ ਕੀਤਾ, “ਕੀ ਸੰਘੀਆਂ ਨੇ ਏਅਰ ਇੰਡੀਆ ‘ਤੇ ਕਬਜ਼ਾ ਕਰ ਲਿਆ ਹੈ?”