ਜ਼ੀਰਾ, 9 ਜਨਵਰੀ | ਜ਼ੀਰਾ ‘ਚ STF ਨਾਲ ਮੁਕਾਬਲੇ ‘ਚ 2 ਨਸ਼ਾ ਤਸਕਰ ਢੇਰ ਹੋ ਗਏ। ਮੌਕੇ ਤੋਂ ਨਸ਼ੀਲੇ ਪਦਾਰਥ ਅਤੇ 3 ਹਥਿਆਰ ਬਰਾਮਦ ਹੋਏ ਹਨ। ਤਸਕਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ, ਪੁਲਿਸ ਨੇ ਆਤਮ ਰੱਖਿਆ ‘ਚ ਜਵਾਬੀ ਗੋਲੀਬਾਰੀ ਕੀਤੀ। ਗੋਲੀਆਂ ਦੀ ਆਵਾਜ਼ ਨਾਲ ਇਲਾਕਾ ਦਹਿਲ ਗਿਆ।

ਫਿਰੋਜ਼ਪੁਰ ਦੇ ਜ਼ੀਰਾ ਵਿਚ ਸਪੈਸ਼ਲ ਟਾਸਕ ਫੋਰਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿਚ ਸੰਦੀਪ ਤੇ ਗੋਰਾ ਨਾਂ ਦੇ ਤਸਕਰ ਫਾਇਰਿੰਗ ਵਿਚ ਢੇਰ ਹੋ ਗਏ ਜਦੋਂਕਿ ਅਨਮੋਲ ਨਾਂ ਦਾ ਤਸਕਰ ਜ਼ਖਮੀ ਹੈ। ਬਦਮਾਸ਼ਾਂ ਕੋਲੋਂ 3 ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਨਸ਼ਾ ਤਸਕਰ ਸਵਿਫਟ ਕਾਰ ਵਿਚ ਸਵਾਰ ਸਨ। ਐੱਸਟੀਐੱਫ ਨੇ ਜ਼ੀਰਾ-ਤਲਵੰਡੀ ਰੋਡ ‘ਤੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਘੇਰ ਲਿਆ। ਫਾਇਰਿੰਗ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਨਸ਼ਾ ਤਸਕਰ ਮੋਗਾ ਦੇ ਰਹਿਣ ਵਾਲੇ ਹਨ। ਇਹ ਨਸ਼ੇ ਦੀ ਖੇਪ ਲੈ ਕੇ ਇਥੋਂ ਨਿਕਲ ਰਹੇ ਸਨ।

ਇਸ ਮੁਠਭੇੜ ਵਿਚ 1 ਨਸ਼ਾ ਤਸਕਰ ਜ਼ਖਮੀ ਵੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸ਼ੱਕ ਪੈਣ ਉਤੇ ਗੱਡੀ ਰੋਕਣ ਲਈ ਕਿਹਾ ਤਾਂ ਤਸਕਰਾਂ ਨੇ ਪੁਲਿਸ ਟੀਮ ਉਤੇ ਗੋਲੀਆਂ ਚਲਾ ਦਿੱਤੀਆਂ। ਜ਼ੀਰਾ ਦੇ ਤਲਵੰਡੀ ਰੋਡ ਉਤੇ ਇਹ ਮੁਠਭੇੜ ਹੋਈ।

ਤੁਹਾਨੂੰ ਦੱਸ ਦਈਏ ਕਿ ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ ‘ਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਆਤਮ ਰੱਖਿਆ ‘ਚ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ। ਇਸ ਮੁਕਾਬਲੇ ‘ਚ 2 ਤਸਕਰ ਮਾਰੇ ਗਏ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਜਾਣਕਾਰੀ ਮੁਤਾਬਕ ਇਹ ਨਸ਼ਾ ਤਸਕਰ ਇਲਾਕੇ ਵਿਚ ਕਾਫੀ ਸਮੇਂ ਤੋਂ ਸਰਗਰਮ ਸਨ। ਪੁਲਿਸ ਨੂੰ ਖਬਰ ਮਿਲੀ ਤਾਂ ਉਨ੍ਹਾਂ ਦਾ ਪਿੱਛਾ ਸ਼ੁਰੂ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਹ ਭੱਜਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਟੀਮ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਮ੍ਰਿਤਕਾਂ ਦੀ ਲਾਸ਼ਾਂ ਜ਼ੀਰਾ ਹਸਪਤਾਲ ਭੇਜੀਆਂ ਗਈਆਂ ਹਨ ਜਦੋਂਕਿ ਜ਼ਖਮੀ ਅਨਮੋਲ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਅਨਮੋਲ ਤੇ ਸੰਦੀਪ ‘ਤੇ ਪਹਿਲਾਂ ਵੀ ਕਈ ਕੇਸ ਦਰਜ ਹਨ।


ਵੇਖੋ ਵੀਡੀਓ

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)