ਚੰਡੀਗੜ੍ਹ, 26 ਅਕਤੂਬਰ | ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਛੇ ਹੋਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਨੂੰ 3 ਅਪ੍ਰੈਲ, 2022 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਦਾ ਪ੍ਰਬੰਧ ਕਰਨ ਲਈ ਦੋਸ਼ੀ ਪਾਇਆ ਗਿਆ ਸੀ। ਜਦੋਂ ਉਹ ਸੀਆਈਏ ਥਾਣਾ ਖਰੜ ਦੀ ਹਿਰਾਸਤ ਵਿੱਚ ਸੀ। ਇਸ ਦੇ ਨਾਲ ਹੀ SP ਰੈਂਕ ਦੇ ਇਕ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ ਇਨ੍ਹਾਂ ਅਧਿਕਾਰੀਆਂ ਨੂੰ ਵੀ ਕੀਤਾ ਗਿਆ ਮੁਅੱਤਲ
1. ਸਮਰ ਵਨੀਤ, ਪੀ.ਪੀ.ਐਸ., ਡੀ.ਐਸ.ਪੀ
2.ਸਬ ਇੰਸਪੈਕਟਰ ਰੀਨਾ, ਸੀ.ਆਈ.ਏ., ਖਰੜ
3.ਸਬ ਇੰਸਪੈਕਟਰ (ਐਲ.ਆਰ.) ਜਗਤਪਾਲ ਜਾਂਗੂ, ਏ.ਜੀ.ਟੀ.ਐਫ
4.ਸਬ ਇੰਸਪੈਕਟਰ (ਐਲਆਰ) ਸ਼ਗਨਜੀਤ ਸਿੰਘ
5.ASI ਮੁਖਤਿਆਰ ਸਿੰਘ
6 HC (LR) ਓਮ ਪ੍ਰਕਾਸ਼।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)