ਬਠਿੰਡਾ, 7 ਜਨਵਰੀ | ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ‘ਤੇ SSP ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ 2 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ। ਨਸ਼ੀਲੇ ਪਦਾਰਥਾਂ ਨੂੰ ਵੇਚ ਕੇ ਬਣਾਈ ਜ਼ਮੀਨ ਫਰੀਜ਼ ਕੀਤੀ, ਜਿਸ ਦੀ ਕੁੱਲ ਕੀਮਤ 30 ਲੱਖ ਰੁਪਏ ਹੈ।
SSP ਨੇ ਦੱਸਿਆ ਕਿ 26 NDPS ਕੇਸ ਸਮਰੱਥ ਅਥਾਰਟੀ ਦਿੱਲੀ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 5 NDPS ਕੇਸਾਂ ਦੀ ਜਾਇਦਾਦ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਬਾਕੀ 21 ਕੇਸ ਸਮਰੱਥ ਅਧਿਕਾਰੀ ਕੋਲ ਪੈਂਡਿੰਗ ਹਨ, ਜਿਸ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਬਠਿੰਡਾ ਪੁਲਿਸ ਵੱਧ ਤੋਂ ਵੱਧ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਲਈ ਦਿੱਲੀ ਸਥਿਤ ਸਮਰੱਥ ਅਧਿਕਾਰੀ ਕੋਲ ਭੇਜੇਗੀ। ਬਠਿੰਡਾ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਦੇ ਘਰਾਂ ‘ਤੇ ਨੋਟਿਸ ਵੀ ਚਿਪਕਾਏ, ਇਸ ਜਾਇਦਾਦ ਨੂੰ ਹੁਣ ਵੇਚਿਆ ਨਹੀਂ ਜਾ ਸਕਦਾ।